Connect with us

ਪੰਜਾਬੀ

ਵਿਧਾਨ ਸਭਾ ਉੱਤਰੀ ਦੀ ਦੁਰਦਸ਼ਾ ਲਈ ਸੱਤਾ ਪੱਖ ਦੇ ਵਿਧਾਇਕ ਜ਼ਿੰਮੇਦਾਰ – ਚੌਧਰੀ ਬੱੱਗਾ

Published

on

Pro-government MLA responsible for the plight of Vidhan Sabha North - Chaudhry Bagga

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਦੇ ਵਾਰਡ ਨੰਬਰ 92 ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਆਪ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦਾ ਸਵਾਗਤ ਕਰ ਕੇ ਸਾਲ-2022 ਦੀਆਂ ਚੋਣਾਂ ਵਿਚ ‘ਆਪ’ ਨੂੰ ਸਤਾ ਸੌਂਪਣ ਦਾ ਭਰੋਸਾ ਦਿਵਾਇਆ।

ਚੌਧਰੀ ਬੱੱਗਾ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਉਤਰੀ ਦੇ ਵਿਕਾਸ ਦੇ ਰੂਪ ਪਿਛੜਣ ਲਈ ਮੌਜੂਦਾ ਕਾਂਗਰਸੀ ਵਿਧਾਇਕ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਕਿਹਾ ਕਿ ਪਿਛਲੇ 30 ਸਾਲਾਂ ਤੋਂ ਸੱਤਾ ਸੁੱਖ ਹਾਸਲ ਕਰਨ ਵਾਲੇ ਵਿਧਾਇਕ ਨੇ ਹਲਕੇ ਦੇ ਵਿਕਾਸ ਲਈ ਆਪਣੇ ਵਲੋਂ ਇਕ ਵੀ ਪ੍ਰਾਜੈਕਟ ਤਿਆਰ ਕਰਕੇ ਰਾਜ ਸਰਕਾਰ ਅਤੇ ਨਗਰ ਨਿਗਮ ਨੂੰ ਨਹੀਂ ਭੇਜਿਆ।

ਉਨ੍ਹਾਂ ਕਿਹਾ ਕਿ ਹੁਣ ਦੀ ਵਾਰ ਇਸ ਹਲਕੇ ਦੀ ਜਨਤਾ ਨੇ ਚੋਣ ਮੈਦਾਨ ਵਿਚ ਉੱਤਰਨ ‘ਤੇ ਵਿਧਾਇਕ ਵਲੋਂ ਪਿਛਲੇ 30 ਸਾਲ ਵਿਚ ਕਰਵਾਏ ਵਿਕਾਸ ਦਾ ਲੇਖਾ-ਜੋਖਾ ਮੰਗਣ ਦਾ ਮਨ ਬਣਾ ਲਿਆ ਹੈ। ਆਪ ਯੂਥ ਵਿੰਗ ਪ੍ਰਧਾਨ ਜੇ.ਕੇ ਡਾਬਰ ਨੇ ਕਿਹਾ ਕਿ ਅਗਲੀਆਂ ਚੋਣਾਂ ਵਿਚ ਹੁਣ ਜੁਮਲੇਬਾਜ਼ਾਂ ਦੇ ਝਾਂਸੇ ਵਿਚ ਆਉਣ ਦੀ ਬਜਾਏ ਲੋਕ ਕੁੱਝ ਕਰਕੇ ਵਿਖਾਉਣ ਵਾਲੀ ਪਾਰਟੀ ਦੇ ਉਮੀਦਵਾਰਾਂ ਨੂੰ ਹੀ ਵੋਟ ਦੇ ਕੇ ਵਿਧਾਨ ਸਭਾ ਵਿਚ ਭੇਜਣਗੇ।

Facebook Comments

Trending