Connect with us

ਪੰਜਾਬੀ

ਬੈਂਸ ਨੇ ਹਲਕਾ ਆਤਮ ਨਗਰ ਦੇ ਗਿੱਲ ਚੌਕ ਦੇ ਨਾਲ ਲੱਗਦੀਆਂ ਸੜਕਾਂ ਬਣਾਉਣ ਦਾ ਕੀਤਾ ਉਦਘਾਟਨ

Published

on

Bains inaugurated the construction of roads along Gill Chowk in Halqa Atam Nagar

ਲੁਧਿਆਣਾ :   ਵਿਧਾਨ ਸਭਾ ਹਲਕਾ ਆਤਮ ਨਗਰ ਦੇ ਵਾਰਡ ਨੰਬਰ 41 ਅਧੀਨ ਆਉਂਦੇ ਇਲਾਕਾ ਗਿੱਲ ਰੋਡ ਦੇ ਆਸ-ਪਾਸ ਦੀਆਂ ਸੜਕਾਂ ਦਾ ਉਦਘਾਟਨ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੀਤਾ। ਇਹ ਵਿਕਾਸ ਕਾਰਜ ਕਰੀਬ 15 ਲੱਖ ਰੁਪਏ ਦੇ ਨਾਲ ਕਰਵਾਏ ਜਾਣਗੇ।

ਬਣਨ ਵਾਲੀਆਂ ਸੜਕਾਂ ਵਿਚ ਗਿੱਲ ਰੋਡ ਸਥਿਤ ਸਕੂਟਰ ਮਾਰਕੀਟ ਦੇ ਪਿਛਲੇ ਪਾਸੇ ਵਾਲੀਆਂ ਸੜਕਾਂ ਅਤੇ ਸਕੂਟਰ ਮਾਰਕੀਟ ਤੋਂ ਗਿੱਲ ਰੋਡ ਤੱਕ ਦੀਆਂ ਸੜਕਾਂ ਸ਼ਾਮਿਲ ਹਨ। ਸ. ਬੈਂਸ ਨੇ ਕਿਹਾ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਹੋਏ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੇਰ ਨਾਲ ਹੀ ਆਇਆ ਸਹੀ ਪਰ ਇਹ ਦਰੁਸਤ ਫੈਸਲਾ ਹੈ।

ਕੌਂਸਲਰ ਸਿਕੰਦਰ ਸਿੰਘ ਪੰਨੂ ਨੇ ਦੱਸਿਆ ਕਿ ਟਾਈਲਾਂ ਅਤੇ ਆਰ.ਐਮ.ਸੀ. ਨਾਲ ਬਣਨ ਵਾਲੀਆਂ ਸੜਕਾਂ ‘ਤੇ ਕਰੀਬ 15 ਲੱਖ ਰੁਪਏ ਖਰਚ ਆਵੇਗਾ। ਇਸ ਮੌਕੇ ਅਜਮੇਰ ਸਿੰਘ ਨੀਟਾ, ਜਗਜੀਤ ਸਿੰਘ ਰਾਮਗੜੀਆਂ, ਪ੍ਰਮੋਦ ਸੂਦ, ਰਜਿੰਦਰ ਡੀਸਨਜ਼, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਅਸੋਕ ਬਿੱਲਾ ਸਮੇਤ ਹੋਰ ਵੀ ਇਲਾਕਾ ਨਿਵਾਸੀ ਹਾਜ਼ਰ ਸਨ।

Facebook Comments

Trending