ਪੰਜਾਬੀ

ਰੇਤ ਦੇ ਜੋ ਭਾਅ ਸਰਕਾਰ ਨੇ ਤੈਅ ਕੀਤੇ, ਉਸ ਤੋਂ ਵੱਧ ਨਾ ਵਸੂਲੇ ਜਾਣ- ਡਿਪਟੀ ਕਮਿਸ਼ਨਰ

Published

on

ਲੁਧਿਆਣਾ :  ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਤ ਦੇ ਭਾਅ ਜੋ ਕਿ ਸਾਢੇ ਪੰਜ ਰੁਪਏ ਪ੍ਰਤੀ ਘਣ ਫੁੱਟ ਹਨ, ਉਤੇ ਲੋਕਾਂ ਨੂੰ ਰੇਤ ਮੁਹੱਇਆ ਹੋਵੇ, ਨੂੰ ਯਕੀਨੀ ਬਨਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ, ਆਰ.ਟੀ.ਏ. ਲੁਧਿਆਣਾ, ਰੇਤ ਦੇ ਠੇਕੇਦਾਰਾਂ, ਟਰੱਕ ਯੂਨੀਅਨਾਂ, ਟਿੱਪਰ ਐਸੋਸੀਏਸ਼ਨ, ਲੁਧਿਆਣਾ ਦੇ ਬਿਲਡਿੰਗ ਮਟੀਰੀਅਲ ਦੇ ਰੀਟੇਲਰਜ਼ ਅਤੇ ਦੁਕਾਨਦਾਰਾਂ ਨਾਲ ਵਿਸਥਾਰਤ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਤੈਅ ਕੀਤੇ ਗਏ ਮੁੱਲ ਤੋਂ ਵੱਧ ਰੇਤਾ ਨਾ ਵੇਚਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜਿੰਨੀਆਂ ਵੀ ਖੱਡਾਂ ਚੱਲ ਰਹੀਆਂ ਹਨ ‘ਤੇ ਹੁਣ ਸਰਕਾਰ ਵੱਲੋਂ ਤੈਅ ਕੀਤੀ ਕੀਮਤ ਜੋ ਕਿ 550 ਰੁਪਏ ਪ੍ਰਤੀ ਸੈਂਕੜਾ ਹੈ, ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਮੀਟਿੰਗ ਵਿੱਚ ਸਾਰੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਰੇਤ ਦੇ ਠੇਕੇਦਾਰਾਂ, ਟਰੱਕ ਯੂਨੀਅਨਾਂ ਅਤੇ ਦੁਕਾਨਦਾਰਾਂ ਨਾਲ ਰੇਤ ਦੇ ਭਾਅ ਬਾਰੇ ਵਿਚਾਰ-ਵਟਾਂਦਰਾ ਕੀਤਾ।

ਕਾਰਜਕਾਰੀ ਇੰਜੀਨੀਅਰ-ਕਮ ਜ਼ਿਲਾ ਮਾਈਨਿੰਗ ਅਫਸਰ ਵੱਲੋਂ ਦਸਿਆ ਗਿਆ ਕਿ ਇਹਨਾਂ ਰੀਟੇਲ ਰੇਟਾਂ ਵਿੱਚ ਖੱਡਾਂ/ਡੀ-ਸਿਲਟਿੰਗ ਸਾਈਟਾਂ ਤੋਂ ਔਸਤਨ ਆਣ-ਜਾਣ ਦੀ ਦੂਰੀ ‘ਤੇ ਖਪਤ ਕੀਤੇ ਜਾਣ ਵੱਲੇ ਡੀਜ਼ਲ, ਰੇਤ ਦਾ ਮੁੱਲ ਸਮੇਤ ਭਰਾਈ, ਡਰਾਈਵਰ ਦਾ ਖਰਚਾ, ਗੱਡੀ ਦੇ ਕਾਗਜ਼ ਪੱਤਰ ਦਾ ਔਸਤਨ ਖਰਚਾ, ਗੱਡੀ ਦੀ ਘਸਾਈ ਸਬੰਧੀ ਖਰਚਾ, ਮੇਨਟੈਨੇਸ ਦਾ ਖਰਚਾ, ਗੱਡੀ ਮਾਲਕ ਦਾ ਮੁਨਾਫਾ ਅਤੇ ਰੀਟੇਲਰ ਦਾ ਮੁਲਾਫਾ ਸ਼ਾਮਲ ਕੀਤਾ ਗਿਆ ਹੈ।

ਸ਼੍ਰੀ ਸ਼ਰਮਾ ਨੇ ਸਾਰੇ ਠੇਕੇਦਾਰਾਂ, ਟਰੱਕ ਯੂਨੀਅਨਾਂ ਅਤੇ ਦੁਕਾਨਦਾਰਾਂ ਦੀ ਸਹਿਮਤੀ ਨਾਲ  ਲੁਧਿਆਣਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਦੀ ਮੌਜੂਦਗੀ ‘ਚ ਰੇਤੇ ਦੀ ਪ੍ਰਚੂਨ (ਰਿਟੇਲ) ਵਿਕਰੀ ਦੇ ਰੇਟ ਤੈਅ ਕੀਤੇ ਗਏ। ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਰੇਤੇ ਦੀ ਵਿਕਰੀ ਦੇ ਪ੍ਰਚੂਨ (ਰਿਟੇਲ) ਰੇਟ ਵਿੱਚ ਸਭ ਚਾਰਜਿਸ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤੈਅ ਰੇਟ ਤੋਂ ਉੱਪਰ ਕੋਈ ਵੀ ਰੇਤ ਨਹੀਂ ਵੇਚੇਗਾ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਪ੍ਰਚੂਨ ਰੇਟ ਪ੍ਰਤੀ ਘਣ ਫੁੱਟ ਸਿੱਧਵਾਂ ਬੇਟ 12.5, ਜਗਰਾਓ 13.5, ਮੁੱਲਾਂਪੁਰ ਦਾਖਾ 14.5, ਰਾਏਕੋਟ 15.0, ਸੁਧਾਰ 14.8, ਪੱਖੋਵਾਲ 15.0, ਮਹਿਤਪੁਰ (ਜਲੰਧਰ) 12.5, ਹਠੂਰ 14.5, ਕੂਮ ਕਲਾਂ 13.5, ਲੁਧਿਆਣਾ ਸੈਂਟਰਲ 13.5, ਲੁਧਿਆਣਾ ਈਸਟ 13.5, ਲੁਧਿਆਣਾ ਵੈਸਟ 13.5, ਡੇਹਲੋਂ 14.5, ਮਲੌਦ 15.5, ਦੋਰਾਹਾ 14.0, ਪਾਇਲ 14.5, ਖੰਨਾ 15.25, ਮਾਛੀਵਾੜਾ ਸਾਹਿਬ 14.25 ਅਤੇ ਸਮਰਾਲਾ 14.5 ਰੇਤ ਦੀ ਵਿਕਰੀ ਦੇ ਰੇਟ ਮੀਟਿੰਗ ਵਿੱਚ ਸਰਬਸੰਮਤੀ ਨਾਲ ਤੈਅ ਕੀਤੇ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.