Connect with us

ਪੰਜਾਬੀ

ਸਪਰਿੰਗ ਡੇਲ ਸਕੂਲ ‘ਚ ਪੂਲ ਪਾਰਟੀ ਅਤੇ ਰੇਨ ਡਾਂਸ ਦਾ ਆਯੋਜਨ

Published

on

Pool Party and Rain Dance at Spring Dale School

ਲੁਧਿਆਣਾ : ਸਪਰਿੰਗ ਡੇਲ ਪਲੇ ਸਕੂਲ ਜੀ. ਕੇ. ਅਸਟੇਟ ਵਿਖੇ ਪੂਲ ਪਾਰਟੀ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨੇ ਨੱਚ ਟੱਪ ਕੇ ਅਤੇ ਪੂਲ ਵਿੱਚ ਡੁੱਬਕੀਆਂ ਲਗਾ ਕੇ ਖ਼ੂਬ ਅਨੰਦ ਮਾਣਿਆ। ਬੱਚਿਆਂ ਨੇ ਰੇਨ ਡਾਂਸ ਵਿੱਚ ਗਾਣਿਆਂ ਦੀਆਂ ਧੁਨਾਂ ‘ਤੇ ਰੇਨ ਸ਼ਾਵਰ ਦਾ ਵੀ ਖ਼ੂਬ ਲੁਤਫ਼ ਉਠਾਇਆ।

ਇਸ ਪੂਲ ਪਾਰਟੀ ਦੌਰਾਨ ਸ਼ਾਰਕ ਸੈਲਫ਼ੀ ਕੋਰਨਰ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਰਿਹਾ। ਬੱਚਿਆਂ ਨੇ ਤਰ੍ਹਾਂ-ਤਰ੍ਹਾਂ ਦੇ ਖਿਡੌਣਿਆਂ ਨਾਲ਼ ਖੇਡ ਕੇ ਆਪਣੇ ਦਿਲ ਦੇ ਚਾਵਾਂ ਨੂੰ ਪੂਰਾ ਕੀਤਾ। ਇਸ ਤੋਂ ਬਾਅਦ ਬੱਚਿਆਂ ਨੂੰ ਸੁਆਦਿਸ਼ਟ ਮਠਿਆਈਆਂ ਵੀ ਵੰਡੀਆਂ ਗਈਆਂ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਇਸ ਦੌਰਾਨ ਛੋਟੇ-ਛੋਟੇ ਬੱਚਿਆਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਇਸ ਦੇ ਨਾਲ਼ ਹੀ ਵਾਈਸ ਚੇਅਰਮੈਨ ਸ਼੍ਰੀ ਮਨਦੀਪ ਸਿੰਘ ਵਾਲੀਆ ਅਤੇ ਡਾਇਰੈਕਟਰ ਸ਼੍ਰੀਮਤੀ ਕਮਲਪ੍ਰੀਤ ਕੌਰ ਨੇ ਵੀ ਬੱਚਿਆਂ ਨਾਲ਼ ਮਿਲ ਕੇ ਪੂਲ ਪਾਰਟੀ ਦਾ ਖ਼ੂਬ ਅਨੰਦ ਮਾਣਿਆ।

ਇਸ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਅਨੂ ਅਰੋੜਾ, ਕੋਆਰਡੀਨੇਟਰ ਅਤੇ ਸਮੂਹ ਸਟਾਫ ਨੇ ਵੀ ਇਸ ਪੂਲ ਪਾਰਟੀ ਦਾ ਖ਼ੂੁਬ ਅਨੰਦ ਮਾਣਿਆ।

Facebook Comments

Advertisement

Trending