Connect with us

ਪੰਜਾਬੀ

ਹੈਪੇਟਾਈਟਸ, ਐੱਚਆਈਵੀ ਏਡਜ਼ ਤੋਂ ਇਲਾਵਾ ਛੂਤ ਦੀਆਂ ਬਿਮਾਰੀਆਂ ਦੀ ਕੀਤੀ ਜਾਂਚ

Published

on

Hepatitis, HIV / AIDS and other infectious diseases

ਲੁਧਿਆਣਾ :ਐਨ.ਜੀ.ਓ.ਵਾਈ.ਆਰ.ਜੀ ਵੱਲੋਂ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਆਊਟਰੀਚ ਐਂਡ ਡ੍ਰੌਪ ਇਨ ਸੈਂਟਰ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਅਤੇ ਸਿਵਲ ਹਸਪਤਾਲ ਪੰਜਾਬ ਸਰਕਾਰ ਦੇ ਓ.ਐਸ.ਟੀ ਸੈਂਟਰ ਡਾ: ਡੀ.ਐਨ.ਕੋਟਨਿਸ ਐਕੂਪੰਕਚਰ ਹਸਪਤਾਲ ਸਲੇਮ ਟਾਬਰੀ ਦੇ ਸਹਿਯੋਗ ਨਾਲ ਇੱਕ ਜਾਂਚ ਕੈਂਪ ਲਗਾਇਆ ਗਿਆ। ਹਸਪਤਾਲ ਦੇ ਮੁਖੀ ਡਾ: ਇੰਦਰਜੀਤ ਸਿੰਘ ਢੀਂਗਰਾ ਮੁੱਖ ਤੌਰ ‘ਤੇ ਹਾਜ਼ਰ ਸਨ।

ਇਸ ਮੌਕੇ ਵਾਈਆਰਜੀ ਕੇਅਰ ਐਨ.ਜੀ.ਓ ਦੇ ਇੰਚਾਰਜ ਮੁਹੰਮਦ ਨੌਸ਼ਾਦ ਨੇ ਦੱਸਿਆ ਕਿ ਇਸ ਮੌਕੇ ਹੈਪੇਟਾਈਟਸ ਸੀ, ਬੀ, ਐੱਚ.ਆਈ.ਵੀ.ਏਡਜ਼ ਤੋਂ ਇਲਾਵਾ ਛੂਤ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੇਂਦਰ ਵੱਲੋਂ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਇਆ ਗਿਆ।

Facebook Comments

Trending