Connect with us

ਅਪਰਾਧ

ਸ਼ਹਿਰ ‘ਚ ਜੂਏ ਦੇ ਅੱਡੇ ‘ਤੇ ਪੁਲਿਸ ਦੀ ਛਾਪੇਮਾਰੀ, 8 ਜੂਏਬਾਜ਼ਾਂ ਤੋਂ 3 ਲੱਖ ਰੁਪਏ ਦੀ ਨਕਦੀ ਬਰਾਮਦ

Published

on

Police raided a gambling den in the city, recovered cash worth Rs 3 lakh from 8 gamblers.

ਲੁਧਿਆਣਾ : ਸ਼ਹਿਰ ਵਿੱਚ ਸੱਟੇਬਾਜ਼ੀ ਦਾ ਬੋਲਬਾਲਾ ਹੈ। ਕਮਿਸ਼ਨਰੇਟ ਪੁਲਸ ਨੇ ਗੁਰੂ ਅਰਜੁਨ ਦੇਵ ਨਗਰ ‘ਚ ਤਾਸ਼ ਦੇ ਨਾਲ ਚੱਲ ਰਹੇ ਜੂਏ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਉੱਥੋਂ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ੩ ਲੱਖ ਰੁਪਏ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਏ ਐੱਸ ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਚੈਕਿੰਗ ਦੇ ਸਬੰਧ ‘ਚ ਢੋਲੇਵਾਲ ਚੌਕ ਚ ਮੌਜੂਦ ਸੀ।

ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ੍ਰੀ ਗੁਰੂ ਅਰਜੁਨ ਦੇਵ ਨਗਰ ਦੇ ਇੱਕ ਘਰ ਜੂਆ ਚੱਲ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਕਰਤਾਰ ਨਗਰ ਵਾਸੀ ਵਿਕਰਾਂਤ, ਬਸੰਤ ਵਿਹਾਰ ਵਾਸੀ ਕਰਨਵੀਰ ਸਿੰਘ, ਫੀਲਡ ਗੰਜ ਵਾਸੀ ਗੁਰਪ੍ਰੀਤ ਸਿੰਘ, ਹਰਗੋਬਿੰਦ ਨਗਰ ਵਾਸੀ ਰਾਹੁਲ, ਰਣਜੀਤ ਪਾਰਕ ਵਾਸੀ ਸੰਦੀਪ ਕੁਮਾਰ, ਮੋਚਪੁਰਾ ਬਾਜ਼ਾਰ ਵਾਸੀ ਰਮੇਸ਼ ਕੁਮਾਰ, ਸ਼ਿਮਲਾਪੁਰੀ ਵਾਸੀ ਅੰਕੁਰ ਕੁਮਾਰ ਤੇ ਵਿਸ਼ਵਕਰਮਾ ਕਾਲੋਨੀ ਵਾਸੀ ਜਸਵਿੰਦਰ ਸਿੰਘ ਵਜੋਂ ਹੋਈ ਹੈ। ਦੋਸ਼ੀਆਂ ਖਿਲਾਫ ਡਿਵੀਜ਼ਨ ਨੰਬਰ 6 ਥਾਣੇ ਵਿੱਚ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

Facebook Comments

Trending