ਅਪਰਾਧ

ਲੁਧਿਆਣਾ ‘ਚ ਨਸ਼ਾ ਤਸਕਰਾਂ ਖਿਲਾਫ ਪੁਲਿਸ ਦੀ ਕਾਰਵਾਈ, 172 ਗ੍ਰਾਮ ਹੈਰੋਇਨ ਤੇ ਸ਼ਰਾਬ ਸਣੇ 7 ਗ੍ਰਿਫ਼ਤਾਰ

Published

on

ਲੁਧਿਆਣਾ : ਕਮਿਸ਼ਨਰੇਟ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 7 ਵਿਅਕਤੀਆਂ ਨੂੰ 172 ਗ੍ਰਾਮ ਹੈਰੋਇਨ, 52 ਕਿਲੋ ਭੁੱਕੀ ਅਤੇ ਸ਼ਰਾਬ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 31,000 ਰੁਪਏ ਦੀ ਨਸ਼ੀਲੀ ਦਵਾਈ ਅਤੇ ਬਾਈਕ ਵੀ ਬਰਾਮਦ ਕੀਤੀ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਐਨਡੀਪੀਐਸ, ਆਬਕਾਰੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਥਾਣਾ ਸਲੇਮ ਟਾਬਰੀ ਵਿਖੇ ਤਾਇਨਾਤ ਏ.ਐਸ.ਆਈ ਪਵਨਜੀਤ ਸਿੰਘ ਪੁਲਿਸ ਪਾਰਟੀ ਨੇ ਸਬਜ਼ੀ ਮੰਡੀ ਗੇਟ ਨੰਬਰ-2 ਦੇ ਸਾਹਮਣੇ ਬਹਾਦਰਕੇ ਰੋਡ ‘ਤੇ ਸ਼ੱਕ ਦੇ ਆਧਾਰ ‘ਤੇ ਬੈਗ ਦੀ ਚੈਕਿੰਗ ਕੀਤੀ ਗਈ ਤਾਂ ਉਸ ‘ਚੋਂ 52 ਕਿਲੋ ਭੁੱਕੀ ਬਰਾਮਦ ਹੋਈ। ਮੁਖਬਰ ਦੀ ਇਤਲਾਹ ‘ਤੇ ਕਾਹਨ ਸਿੰਘ ਉਰਫ ਕਾਹਨਾ ਨੂੰ 5 ਗ੍ਰਾਮ ਨਸ਼ੀਲੇ ਪਦਾਰਥ ਅਤੇ ਪੀਰੂ ਬੰਦਾ ਸ਼ਮਸ਼ਾਨਘਾਟ ਨੇੜੇ ਖਾਲੀ ਜਗ੍ਹਾ ‘ਤੇ ਛਾਪਾ ਮਾਰ ਕੇ ਦੋਸ਼ੀ ਰੋਹਿਤ ਵਾਸੀ ਪੀਰੂਬੰਦਾ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ।

ਏਐਸਆਈ ਜਗਤਾਰ ਸਿੰਘ ਨੇ ਸੰਦੀਪ ਵਾਸੀ ਨੂਰਪੁਰ ਸੇਠਾਂ ਫਿਰੋਜ਼ਪੁਰ, ਰਾਜਵਿੰਦਰ ਕੌਰ ਵਾਸੀ ਗੇਟ ਨੰਬਰ 34 ਕੋਟ ਮੰਗਲ ਸਿੰਘ ਨੂੰ 140 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਸ਼ਿਮਲਾਪੁਰੀ ਪੁਲਿਸ ਨੇ 20 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਨੇ ਇਕ ਵਿਅਕਤੀ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।

Facebook Comments

Trending

Copyright © 2020 Ludhiana Live Media - All Rights Reserved.