ਪੰਜਾਬੀ

ਦੇਵਕੀ ਦੇਵੀ ਜੈਨ ਕਾਲਜ ਵਿਖੇ ਪਲੇਸਮੈਂਟ ਡਰਾਈਵ ਦਾ ਆਯੋਜਨ

Published

on

ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਵਿਖੇ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਵਿਚ “ਓਮ ਕਰੀਅਰਜ਼” ਕੰਪਨੀ ਦੇ ਡੀਯੂਪੀਟੀਟੀਏ ਅਰਬੀਨ ਕੌਰ, ਸੀਨੀਅਰ ਮੈਂਟਰ ਟੀ ਏ ਸ਼ਿਵਾਨੀ ਰਸਤੋਗੀ ਅਤੇ ਸੀਨੀਅਰ ਟੀਮ ਲੀਡਰ ਫਲਕ ਭੱਲਾ ਨੇ ਵਿਦਿਆਰਥਣਾਂ ਨਾਲ ਗਰੁੱਪ ਡਿਸਕਸ਼ਨ ਕੀਤਾ।

ਫਲਕ ਭੱਲਾ ਨੇ ਦੱਸਿਆ ਕਿ ਇਕ ਚੰਗੀ ਕੰਪਨੀ ਲਈ ਸੂਚਨਾ, ਤਕਨੀਕ ਮੈਨ ਪਾਵਰ ਹੋਣਾ ਜ਼ਰੂਰੀ ਹੈ। ਇਸ ਮੁਹਿੰਮ ਵਿਚ ਕੁੱਲ 104 ਵਿਦਿਆਰਥਣਾਂ ਨੇ ਹਿੱਸਾ ਲਿਆ। ਇਹ ਕੁੜੀਆਂ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਭਾਗਾਂ ਦੀਆਂ ਸਨ। ਓਮ ਕਰੀਅਰਜ਼ ਦੇ ਮੈਂਬਰਾਂ ਨੇ ਵੱਖ-ਵੱਖ ਅਹੁਦਿਆਂ ਲਈ ਵਿਦਿਆਰਥਣਾਂ ਦੀ ਇੰਟਰਵਿਊ ਲਈ ਅਤੇ ਇਸ ਇੰਟਰਵਿਊ ਦੇ ਦੂਜੇ ਗੇੜ ਵਿੱਚ, ਕੁੱਲ 24 ਵਿਦਿਆਰਥਣਾਂ ਨੂੰ ਚੋਣ ਸੂਚੀ ਵਿੱਚ ਰੱਖਿਆ ਗਿਆ।

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਸ੍ਰੀ ਨੰਦ ਕੁਮਾਰ ਜੈਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੁਹਿੰਮ ਕਾਲਜ ਵਿਚ ਹੁੰਦੀ ਰਹੇਗੀ। ਇਸ ਨਾਲ ਵਿਦਿਆਰਥਣਾਂ ਦਾ ਮਨੋਬਲ ਵਧੇਗਾ ਅਤੇ ਭਵਿੱਖ ਵਿਚ ਵੀ ਆਪਣੇ ਕਰੀਅਰ ਲਈ ਸੁਚੇਤ ਰਹੇਗਾ। ਕਾਲਜ ਪਿ੍ੰਸੀਪਲ ਡਾ ਸ੍ਰੀਮਤੀ ਸਰਿਤਾ ਬਹਿਲ ਨੇ ਪਲੇਸਮੈਂਟ ਡਰਾਈਵ ਨੂੰ ਆਧੁਨਿਕ ਸਿੱਖਿਆ ਦਾ ਅਨਿੱਖੜਵਾਂ ਅੰਗ ਦੱਸਦਿਆਂ ਵਿਦਿਆਰਥਣਾਂ ਦੀ ਹੌਸਲਾ ਅਫਜ਼ਾਈ ਕੀਤੀ ।

Facebook Comments

Trending

Copyright © 2020 Ludhiana Live Media - All Rights Reserved.