Connect with us

ਪੰਜਾਬ ਨਿਊਜ਼

ਪੰਜਾਬ ‘ਚ ਵੀ ਸਸਤਾ ਹੋਵੇਗਾ ਪੈਟਰੋਲ-ਡੀਜ਼ਲ! ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ ‘ਚ ਹੋ ਸਕਦੈ ਵੱਡਾ ਫ਼ੈਸਲਾ

Published

on

Petrol-diesel to be cheaper in Punjab too Tomorrow's cabinet meeting may be a big decision

ਚੰਡੀਗੜ੍ਹ : ਸੂਬੇ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੈਟਰੋਲ-ਡੀਜ਼ਲ ਬਾਰੇ ਕੈਬਨਿਟ ਮੀਟਿੰਗ ‘ਚ ਫ਼ੈਸਲਾ ਲਿਆ ਜਾਵੇਗਾ। ਦੀਵਾਲੀ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੈਟਰੋਲ ‘ਤੇ 5 ਰੁਪਏ ਅਤੇ ਡੀਜ਼ਲ ‘ਤੇ 10 ਰੁਪਏ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਟੈਕਸ ਘਟਾਉਣ।

ਗੁਆਂਢੀ ਸੂਬਾ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਤੇ ਹਿਮਾਚਲ ਪ੍ਰਦੇਸ਼ ’ਚ ਜੈਰਾਮ ਠਾਕੁਰ ਸਰਕਾਰ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਪੈਟਰੋਲ-ਡੀਜ਼ਲ ਦੀ ਵਿਕਰੀ ’ਤੇ ਵਸੂਲੇ ਜਾਣ ਵਾਲੇ ਵੈਟ ਦੀਆਂ ਦਰਾਂ ’ਚ ਕਮੀ ਕੀਤੀ ਹੈ। ਇਸ ਕਾਰਨ ਡੀਜ਼ਲ ਦੇ ਰੇਟ 20 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ ਦੇ ਰੇਟ 10 ਰੁਪਏ ਪ੍ਰਤੀ ਲੀਟਰ ਤੋਂ ਵੀ ਜ਼ਿਆਦਾ ਹੇਠਾਂ ਆ ਗਏ ਹਨ।

)

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਚੰਡੀਗੜ੍ਹ ਵਿਚ ਪੈਟਰੋਲ-ਡੀਜ਼ਲ ‘ਤੇ ਸੱਤ ਰੁਪਏ ਵੈਟ ਕਟੌਤੀ ਨਾਲ ਹੁਣ ਸ਼ਹਿਰ ਵਿਚ ਪੈਟਰੋਲ ‘ਤੇ 22.45 ਫ਼ੀਸਦੀ ਦੀ ਜਗ੍ਹਾ 15.24 ਫ਼ੀਸਦੀ ਵੈਟ ਲਗੇਗਾ। ਇਸ ਤਰ੍ਹਾਂ ਡੀਜ਼ਲ ‘ਤੇ ਹੁਣ 14.02 ਫ਼ੀਸਦੀ ਦੀ ਜਗ੍ਹਾ 6.66 ਫ਼ੀਸਦੀ ਵੈਟ ਲਗੇਗਾ।

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੈਟਰੋਲ ਦੀ ਕੀਮਤ ‘ਚ ਵੈਟ ਘਟਾਏ ਜਾਣ ਕਾਰਨ ਲੋਕਾਂ ਨੂੰ ਪੈਟਰੋਲ ‘ਤੇ 5 ਰੁਪਏ ਪ੍ਰਤੀ ਲੀਟਰ ਦਾ ਫਾਇਦਾ ਹੋਇਆ ਹੈ। ਸ਼ੁੱਕਰਵਾਰ ਸਵੇਰੇ ਸ਼ਹਿਰ ‘ਚ 1 ਲੀਟਰ ਪੈਟਰੋਲ ਦੀ ਕੀਮਤ 100.12 ਰੁਪਏ ਦਰਜ ਕੀਤੀ ਗਈ। ਜੋ ਕਿ 3 ਨਵੰਬਰ ਨੂੰ 105.94 ਰੁਪਏ ਪ੍ਰਤੀ ਲੀਟਰ ਸੀ।

Facebook Comments

Trending