Connect with us

ਇੰਡੀਆ ਨਿਊਜ਼

ਜ਼ਿਮਨੀ ਚੋਣਾਂ ‘ਚ ਹਾਰ ਤੋਂ ਬਾਅਦ BJP ਨੇ ਘਟਾਏ ਡੀਜ਼ਲ – ਪੈਟਰੋਲ ਦੇ ਰੇਟ – ਚਿਦੰਬਰਮ

Published

on

BJP cuts diesel, petrol rates after bypolls - Chidambaram

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹਾਲ ਹੀ ਦੀਆਂ ਜ਼ਿਮਣੀ ਚੋਣਾਂ ਦੇ ਨਤੀਜਿਆਂ ਕਾਰਨ ਪੈਟਰੋਲ ਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾਈ ਗਈ ਹੈ। ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ, ‘ਇਹ 30 ਵਿਧਾਨ ਸਭਾ ਸੀਟਾਂ ਤੇ ਤਿੰਨ ਲੋਕ ਸਭਾ ਸੀਟਾਂ ਲਈ ਹੋਈਆਂ ਉਪ ਚੋਣਾਂ ਦਾ ਨਤੀਜਾ ਹੈ।

ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਇਹ ਸਾਡੇ ਦੋਸ਼ ਦੀ ਪੁਸ਼ਟੀ ਕਰਦਾ ਹੈ ਕਿ ਭਾਰੀ ਟੈਕਸਾਂ ਕਾਰਨ ਈਂਧਨ ਦੀਆਂ ਕੀਮਤਾਂ ਵਧੀਆਂ ਹਨ। ਸਾਡਾ ਦੋਸ਼ ਹੈ ਕਿ ਇਹ ਭਾਰੀ ਟੈਕਸ ਕੇਂਦਰ ਸਰਕਾਰ ਦੇ ਲਾਲਚ ਕਾਰਨ ਹਨ।

Facebook Comments

Advertisement

Trending