Connect with us

ਪੰਜਾਬੀ

ਲੋਕ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਾਕੇ ਨਵਾਂ ਇਤਿਹਾਸ ਸਿਰਜਣਗੇ – ਵੈਦ

Published

on

People will create new history by forming Congress party government again - Vaid

ਲੁਧਿਆਣਾ : ਹਲਕਾ ਗਿੱਲ ‘ਸੀ ਕਰਵਾਏ ਵਿਕਾਸ ਕਾਰਜ 2022 ‘ਚ ਕਾਂਗਰਸ ਦੀ ਮੁੜ ਜਿੱਤ ਦਾ ਜਾਮਨ ਬਣਨਗੇ। ਇਹ ਪ੍ਰਗਟਾਵਾ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਹਲਕੇ ਦੇ ਪਿੰਡ ਸਲੇਮਪੁਰ ‘ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਸਮੇਂ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।

ਵਿਧਾਇਕ ਵੈਦ ਨੇ ਕਿਹਾ ਕਿ ਪਹਿਲੀ ਵਾਰ ਹੈ, ਜਦੋਂ ਹਲਕੇ ‘ਚ ਜ਼ਮੀਨੀ ਪੱਧਰ ‘ਤੇ ਵਿਕਾਸ ਕਾਰਜ ਹੋਏ ਹਨ। ਵਿਧਾਇਕ ਵੈਦ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕਰਵਾਏ ਗਏ ਰਿਕਾਰਡ ਤੋੜ ਵਿਕਾਸ ਕਾਰਜਾਂ ਨੂੰ ਦੇਖਦਿਆਂ ਲੋਕ 2022 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੂੰ ਮੂੰਹ ਨਹੀਂ ਲਾਉਣਗੇ ਅਤੇ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਾਕੇ ਨਵਾਂ ਇਤਿਹਾਸ ਸਿਰਜਣਗੇ।

ਇਸ ਮੌਕੇ ਸਰਪੰਚ ਇੰਦਰਜੀਤ ਸਿੰਘ ਸਲੇਮਪੁਰ, ਕਾਂਗਰਸੀ ਆਗੂ ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ, ਸਰਪੰਚ ਗੁਰਮੇਜ ਸਿੰਘ ਪ੍ਰਤਾਪ ਸਿੰਘ ਵਾਲਾ, ਕਾਂਗਰਸੀ ਆਗੂ ਬਲਵੀਰ ਸਿੰਘ ਝੱਮਟ, ਸਰਪੰਚ ਸੁਖਦੇਵ ਸਿੰਘ ਗੌਂਸਪੁਰ, ਸੁਖਵਿੰਦਰ ਸਿੰਘ ਗੌਂਸਪੁਰ, ਹਰਜਿੰਦਰ ਸਿੰਘ ਗਿੱਲ ਗੌਂਸਪੁਰ, ਯੂਥ ਆਗੂ ਸੋਨੀ ਧਾਲੀਵਾਲ, ਬੀ.ਡੀ.ਪੀ.ਓ ਮਲਕੀਤ ਸਿੰਘ ਭੱਟੀ, ਸਕੱਤਰ ਬਲਦੇਵ ਸਿੰਘ ਮੁੱਲਾਂਪੁਰ ਆਦਿ ਸਮੇਤ ਹੋਰ ਪਿੰਡ ਵਾਸੀ ਵੀ ਮੌਜੂਦ ਸਨ।

Facebook Comments

Trending