Connect with us

ਪੰਜਾਬੀ

ਖੇਤੀਬਾੜੀ ਯੂਨੀਵਰਸਿਟੀ ਦੇ ਪੈਨਸ਼ਨਰਜ਼ ਸੰਘਰਸ਼ ਦੇ ਰਾਹ ‘ਤੇ

Published

on

Pensioners of the University of Agriculture on the path of struggle

ਲੁਧਿਆਣਾ : ਪੀਏਯੂ ਰਿਟਾਇਰਜ਼ ਵੈਲਫੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ ਸ਼੍ਰੀ ਜਿਲਾ ਰਾਮ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੀਨੀਅਰ/ਜੂਨੀਅਰ ਕੇਸਾਂ ਦੇ ਰਿਟਾਇਰ ਹੋਏ ਮੁਲਾਜਮਾਂ ਦਾ 25-30 ਲੱਖ ਰੁਪਏ ਦਾ ਭੁਗਤਾਨ ਰੁਕਿਆ ਹੋਇਆ ਹੈ, ਇਸ ਤੋਂ ਇਲਾਵਾ ਜਨਵਰੀ 23 ਅਤੇ ਜੁਲਾਈ 23 ਦਾ ਬਣਦਾ ਐਲ ਟੀ ਏ, 6% ਡੀ ਏ ਦੇ ਬਕਾਏ ਦਾ ਭੁਗਤਾਨ ਜਿਸ ਦੀ ਅਦਾਇਗੀ ਸੰਬੰਧੀ ਦਫ਼ਤਰੀ ਕਾਰਵਾਈ ਬੈਂਕ ਅਤੇ ਦਫ਼ਤਰ ਵਲੋਂ ਪੂਰੀ ਹੋ ਚੁੱਕੀ ਹੈ ਆਦਿ ਬਾਰੇ ਚਰਚਾ ਹੋਈ।

ਇਨ੍ਹਾਂ ਡਿਮਾਂਡ੍ਸ ਬਾਰੇ ਐਸੋਸੀਏਸ਼ਨ ਵਲੋਂ ਬੈਨਰ ਦਿਖਾ ਕੇ ਸਖ਼ਤ ਰੋਸ਼ ਪ੍ਰਗਟ ਕੀਤਾ ਗਿਆ । ਪ੍ਰਧਾਨ ਵਲੋਂ ਇਹ ਵੀ ਕਿਹਾ ਗਿਆ ਕਿ ਅਗਰ ਉਪਰੋਕਤ ਮੰਗਾ ਬਾਰੇ ਅਧਿਕਾਰੀਆਂ ਵਲੋਂ ਗੌਰ ਨਹੀਂ ਕੀਤਾ ਜਾਂਦਾ ਤਾਂ ਇਸ ਰੋਸ਼ ਪ੍ਰਦਰਸਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਮੈਡੀਕਲ ਬਿੱਲਾਂ ਦੀ ਅਦਾਇਗੀ ਵਿੱਚ ਭਾਰੀ ਦੇਰੀ ਹੋ ਰਹੀ ਹੈ, ਜਦੋਂ ਕਿ ਪਹਿਲੇ ਵਾਈਸ ਚਾਂਸਲਰ ਨੇਂ ਮੀਟਿੰਗ ਵਿੱਚ 21 ਦਿਨਾਂ ਵਿੱਚ ਭੁਗਤਾਨ ਕਰਨ ਦੇ ਹੁਕਮ ਦਿੱਤੇ ਸਨ।

ਬਹੁਤ ਸਾਰੇ ਸੇਵਾਮੁਕਤ/ਪੈਨਸ਼ਨਰ ਪੰਜਾਬ ਤੋਂ ਬਾਹਰ ਵੀ ਦੂਰ-ਦੁਰਾਡੇ ਸਥਾਨਾਂ ’ਤੇ ਰਹਿੰਦੇ ਹਨ। ਉਹ ਐਸ.ਬੀ.ਆਈ., ਪੀ.ਏ.ਯੂ, ਲੁਧਿਆਣਾ ਤੋਂ ਕਿਸੇ ਸਪੱਸ਼ਟੀਕਰਨ ਬਾਰੇ ਪੁੱਛਣ ਲਈ ਨਿੱਜੀ ਤੌਰ ’ਤੇ ਨਹੀਂ ਆ ਸਕਦੇ ਜਿੱਥੋਂ ਉਹ ਆਪਣੀ ਪੈਨਸ਼ਨ ਅਤੇ ਹੋਰ ਬਕਾਏ ਲੈਂਦੇ ਹਨ। ਇੱਕ ਅਧਿਕਾਰੀ ਨੂੰ ਨਿਯੁਕਤ ਕਰਨ ਲਈ ਪ੍ਰਬੰਧ ਕੀਤੇ ਜਾਣ ਜੋ ਬ੍ਰਾਂਚ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਬੈਕ ਕਾਲ ਰਾਹੀਂ ਖੁਦ ਜਵਾਬ ਦੇਵੇਗਾ ।

Facebook Comments

Trending