ਪੰਜਾਬੀ

ਪੀ.ਏ.ਯੂ. ਵਿੱਚ ਮਨਾਇਆ ਵਿਸ਼ਵ ਵਿਗਿਆਨ ਦਿਵਸ

Published

on

ਲੁਧਿਆਣਾ  : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਵਿਖੇ ਸ਼ਾਂਤੀ ਅਤੇ ਵਿਕਾਸ ਨੂੰ ਸਮਰਪਿਤ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ। ਰਾਵੇ ਪ੍ਰੋਗਰਾਮ ਲਈ ਰਜਿਸਟਰਡ ਫਾਈਨਲ ਸਾਲ ਦੇ ਵਿਦਿਆਰਥੀਆਂ ਨੇ ਡਾ. ਲਖਵਿੰਦਰ ਕੌਰ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕਰਵਾਇਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਸਾਡੇ ਰੋਜ਼ਾਨਾ ਜੀਵਨ ਵਿੱਚ ਵਿਗਿਆਨ ਦੀ ਮਹੱਤਤਾ ਅਤੇ ਸਾਰਥਕਤਾ ਬਾਰੇ ਗੱਲ ਕੀਤੀ ।
ਉਹਨਾਂ ਪੇਂਡੂ ਭਾਈਚਾਰੇ ਲਈ ਮਹੱਤਵਪੂਰਨ ਤਕਨਾਲੋਜੀਆਂ ਦੇ ਵਿਕਾਸ ਵਿੱਚ ਪੀ.ਏ.ਯੂ. ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ। ਡਾ. ਲਖਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਮਹਾਨ ਵਿਗਿਆਨੀਆਂ ਅਤੇ ਉਨਾਂ ਦੀਆਂ ਕਾਢਾਂ ਤੋਂ ਪ੍ਰੇਰਨਾ ਹਾਸਲ ਕਰਨਾ ਸਾਡੀ ਜ਼ਿੰਮੇਵਾਰੀ ਹੈ। ਸਮਾਰੋਹ ਵਿੱਚ ਕੁਇਜ਼ ਮੁਕਾਬਲੇ, ਪੋਸਟਰ ਮੇਕਿੰਗ ਮੁਕਾਬਲੇ ਅਤੇ ਸਿਰਜਣਾਤਮਕ ਲਿਖਾਈ ਵੀ ਸ਼ਾਮਲ ਹੈ ਅਤੇ ਜੇਤੂਆਂ ਨੂੰ ਉਨਾਂ ਦੀ ਹੌਸਲਾ ਅਫਜਾਈ ਲਈ ਇਨਾਮ ਵੀ ਵੰਡੇ ਗਏ।
ਵਿਗਿਆਨ ਦੇ ਇਸ ਵਿਸ਼ੇਸ਼ ਦਿਨ ’ਤੇ ਰਾਵੇ ਦੇ ਵਿਦਿਆਰਥੀਆਂ ਨੇ ਹਵਾ ’ਤੇ ਆਧਾਰਿਤ ਤਿੰਨ ਪ੍ਰਯੋਗਾਂ ਦਾ ਪ੍ਰਦਰਸਨ ਕੀਤਾ । ਸਕੂਲੀ ਵਿਦਿਆਰਥੀਆਂ ਨੂੰ ਪੀ.ਏ.ਯੂ. ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਜਿਵੇਂ ਕਿ ਹੈਲਪ ਸੈਂਟਰ, ਪੀਏਯੂ ਬੀਜਾਂ ਦੀ ਦੁਕਾਨ, ਜਾਰੀ ਕੀਤੀਆਂ ਕਿਸਮਾਂ, ਪੀਏਯੂ ਖੇਤੀ ਸਾਹਿਤ, ਹਫਤਾਵਾਰੀ ਡਿਜੀਟਲ ਅਖਬਾਰ ਖੇਤੀ ਸੰਦੇਸ, ਅਤੇ ਪੀ.ਏ.ਯੂ. ਕਿਸਾਨ ਐਪ, ਪੀ.ਏ.ਯੂ. ਵੈੱਬਸਾਈਟ ਪੋਰਟਲ, ਵਟਸਐਪ ਗਰੁੱਪ ਰਾਹੀਂ ਡਿਜੀਟਲ ਜਾਗਰੂਕਤਾ ਬਾਰੇ ਵੀ ਜਾਗਰੂਕ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.