Connect with us

ਪੰਜਾਬੀ

ਪੀ.ਏ.ਯੂ. ਵਿੱਚ ਮਨਾਇਆ ਵਿਸ਼ਵ ਭੋਜਨ ਦਿਵਸ 

Published

on

PAU World Food Day celebrated in
ਲੁਧਿਆਣਾ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਡਾਈਟ ਕਾਉਂਸਲਿੰਗ ਸੈੱਲ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਸਟਾਫ਼ ਅਤੇ ਫੈਕਲਟੀ ਲਈ “ਵਿਸ਼ਵ ਭੋਜਨ ਦਿਵਸ” `ਤੇ ਇੱਕ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ,  ਜਿਸ ਦਾ ਉਦੇਸ਼ ਭੁੱਖਮਰੀ ਤੋਂ ਪੀੜਤ ਲੋਕਾਂ ਲਈ ਵਿਸ਼ਵ ਪੱਧਰ `ਤੇ ਜਾਗਰੂਕਤਾ ਪੈਦਾ ਕਰਨਾ ਅਤੇ ਸਾਰਿਆਂ ਲਈ ਭੋਜਨ ਸੁਰੱਖਿਆ ਅਤੇ ਪੌਸ਼ਟਿਕ ਆਹਾਰ ਦੀ ਜ਼ਰੂਰਤ ਨੂੰ ਯਕੀਨੀ ਬਣਾਉਣਾ ਹੈ। ਇਸ ਦਿਨ ਦਾ ਮੁੱਖ ਥੀਮ ਇਹ ਹੈ ਕਿ ਭੋਜਨ ਇੱਕ ਬੁਨਿਆਦੀ ਅਤੇ ਮੌਲਿਕ ਮਨੁੱਖੀ ਅਧਿਕਾਰ ਹੈ।
ਇਸ ਮੌਕੇ ਵਿਭਾਗ ਦੇ ਮਾਹਿਰਾਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਐਂਥਰੋਪੋਮੈਟਰੀ, ਸਿਹਤਮੰਦ ਭੋਜਨ ਯੋਜਨਾ, ਪੋਸ਼ਣ ਸੰਬੰਧੀ ਸਲਾਹ, ਪੋਸ਼ਣ ਸੰਬੰਧੀ ਗਲਤੀਆਂ ਅਤੇ ਵੱਖ-ਵੱਖ ਖੇਡਾਂ ਰਾਹੀਂ ਜਾਗਰੂਕਤਾ ਪੈਦਾ ਕੀਤੀ ਅਤੇ ਖੁਰਾਕ ਬਾਰੇ ਦਰਸ਼ਕਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਜਾਗਰੂਕਤਾ ਪ੍ਰੋਗਰਾਮ ਦੇ ਪ੍ਰੋਫ਼ੈਸਰ ਅਤੇ ਕੋਆਰਡੀਨੇਟਰ ਡਾ. ਜਸਵਿੰਦਰ ਬਰਾੜ ਨੇ ਵਿਦਿਆਰਥੀਆਂ ਅਤੇ ਦਰਸ਼ਕਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਜਾਗਰੂਕ ਕੀਤਾ ।
ਇਸ ਸੈਸ਼ਨ ਵਿੱਚ 60 ਤੋਂ ਵੱਧ ਲੋਕਾਂ ਨੇ ਭਾਗ ਲਿਆ ਅਤੇ ਪੋਸ਼ਣ ਮਾਹਿਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਾਪਤ ਕੀਤਾ। ਡਾ. ਕਿਰਨ ਬੈਂਸ, ਪ੍ਰੋਫੈਸਰ ਅਤੇ ਮੁਖੀ, ਫੂਡ ਐਂਡ ਨਿਊਟ੍ਰੀਸ਼ਨ ਵਿਭਾਗ ਨੇ ਦੱਸਿਆ ਕਿ ਅਜਿਹੇ ਨਿਯਮਤ ਪੋਸ਼ਣ ਜਾਗਰੂਕਤਾ ਪ੍ਰੋਗਰਾਮਾਂ ਨੇ ਵਿਦਿਆਰਥੀਆਂ ਦੇ ਨਾਲ-ਨਾਲ ਸਟਾਫ਼ ਲਈ ਸਿਹਤਮੰਦ ਭੋਜਨ ਵੱਲ ਵਧਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ ਹੈ।

Facebook Comments

Trending