ਖੇਤੀਬਾੜੀ

ਪੀ.ਏ.ਯੂ. ਵਿਖੇ ਝੋਨੇ ਦੇ ਮਧਰੇਪਣ ਦੀ ਬਿਮਾਰੀ ਦੀ ਰੋਕਥਾਮ ਬਾਰੇ ਕਰਵਾਇਆ ਵੈਬੀਨਾਰ

Published

on

ਲੁਧਿਆਣਾ : ਪੀ.ਏ.ਯੂ. ਵਿੱਚ ਝੋਨੇ ਦੇ ਬੂਟਿਆਂ ਦੇ ਮਧਰੇਪਣ ਦੀ ਬਿਮਾਰੀ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ | ਇਸ ਵੈਬੀਨਾਰ ਦੀ ਪ੍ਰਧਾਨਗੀ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ | ਇਸ ਵੈਬੀਨਾਰ ਵਿੱਚ ਦੇਸ਼ ਅਤੇ ਵਿਦੇਸ਼ ਤੋਂ 100 ਦੇ ਕਰੀਬ ਮਾਹਿਰ ਸ਼ਾਮਿਲ ਹੋਏ | ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾਨ ਫਿਲੀਪੀਨਜ ਦੇ ਸਹਿਯੋਗ ਨਾਲ ਇਸ ਅੰਤਰਰਾਸਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਸੀ|

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਾਉਣੀ 2022 ਦੇ ਸੀਜਨ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਉੱਤਰੀ ਭਾਰਤੀ ਝੋਨਾ ਖੇਤਰਾਂ ਵਿੱਚ ਝੋਨੇ ਦੇ ਮਧਰੇਪਣ ਦੀ ਭੇਤਭਰੀ ਬਿਮਾਰੀ ਵਾਲੇ ਖਬਰਾਂ ਆਉਣ ਲੱਗੀਆਂ ਸਨ | ਇਸ ਬਿਮਾਰੀ ਦੇ ਕਾਰਨਾਂ ਦਾ ਪਤਾ ਪੀ.ਏ.ਯੂ. ਦੇ ਮਾਹਰਾਂ ਨੇ ਸਭ ਤੋਂ ਪਹਿਲਾਂ ਲਾਇਆ |
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਭਾਰਤੀ ਝੋਨਾ ਖੋਜ ਸੰਸਥਾਨ ਹੈਦਰਾਬਾਦ ਦੇ ਨਿਰਦੇਸ਼ਕ ਡਾ. ਆਰ.ਐਨ. ਸੁੰਦਰਮ ਨੇ ਇਸ ਵਿਸੇ ’ਤੇ ਵੱਖ-ਵੱਖ ਨਿਰੀਖਣ ਸਾਂਝੇ ਕੀਤੇ ਅਤੇ ਭਵਿੱਖ ਦੇ ਕੰਮਾਂ ਲਈ ਦਿਸਾ ਨਿਰਦੇਸ ਦਿੱਤੇ| ਉਹਨਾਂ ਨੇ ਖੇਤ ਸਰਵੇਖਣਾਂ ਨੂੰ ਤੇਜ ਕਰਨ, ਵੀਅਤਨਾਮ ਅਤੇ ਚੀਨ ਵਿੱਚ ਵਰਤੀਆਂ ਗਈਆਂ ਰੋਕਥਾਮ ਤਕਨੀਕਾਂ ਤੋਂ ਸਬਕ ਲੈਣ, ਬੀਜ ਦੇ ਇਲਾਜ ਦੇ ਮਾਨਕੀਕਰਨ ਅਤੇ ਵਾਇਰਸ ਦੀ ਰੋਕਥਾਮ ਲਈ ਸੂਖਮ ਤਕਨੀਕਾਂ ਵਿਕਸਿਤ ਕਰਨ ਦਾ ਸੁਝਾਅ ਦਿੱਤਾ|

ਵੀਅਤਨਾਮ ਦੇ ਮਾਹਿਰ ਡਾ. ਹੋਆਂਗ ਅੰਹ ਤਾ ਨੇ ਉਹਨਾਂ ਦੁਆਰਾ ਵਿਕਸਤ ਕੀਤੀਆਂ ਅਤੇ ਵੀਅਤਨਾਮੀ ਕਿਸਾਨਾਂ ਦੁਆਰਾ ਅਪਣਾਈਆਂ ਗਈਆਂ ਰੋਗ ਘਟਾਉਣ ਦੀਆਂ ਰਣਨੀਤੀਆਂ ਦੀ ਚਰਚਾ ਕੀਤੀ | ਨਾਲ ਹੀ ਉਹਨਾਂ ਨੇ ਪਨੀਰੀ ਦੇ ਪੜਾਅ ਤੋਂ ਹੀ ਬਿਮਾਰੀਆਂ ਦੀ ਰੋਕਥਾਮ ਲਈ ਜ਼ੋਰ ਦਿੱਤਾ | ਦੱਖਣ ਚੀਨੀ ਖੇਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਟੋਂਗ ਝਾਂਗ ਨੇ ਵੀ ਬਿਮਾਰੀਆਂ ਸਮੇਂ ਅਪਣਾਈਆਂ ਜਾਣ ਵਾਲੀਆਂ ਬਚਾਅ ਤਕਨੀਕਾਂ ਦਾ ਜ਼ਿਕਰ ਕੀਤਾ |

Facebook Comments

Trending

Copyright © 2020 Ludhiana Live Media - All Rights Reserved.