Connect with us

ਖੇਤੀਬਾੜੀ

ਪੀ ਏ ਯੂ ਦੇ ਵਾਈਸ ਚਾਂਸਲਰ ਨੇ ਖੇਤੀ ਡਾਇਰੀ ਅਤੇ ਟੇਬਲ ਕੈਲੰਡਰ ਕੀਤੇ ਲੋਕ ਅਰਪਿਤ 

Published

on

PAU Vice Chancellor dedicates agricultural diary and table calendar to the people

ਲੁਧਿਆਣਾ :  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡੀ ਕੇ ਤਿਵਾੜੀ, ਆਈ ਏ ਐੱਸ, ਵਿੱਤ ਸਕੱਤਰ (ਖੇਤੀ ਅਤੇ ਕਿਸਾਨ ਭਲਾਈ) ਨੇ ਸਾਲ 2022 ਦੀ ਪੀ.ਏ.ਯੂ. ਖੇਤੀ ਡਾਇਰੀ ਅਤੇ ਟੇਬਲ ਕੈਲੰਡਰ ਲੋਕ ਅਰਪਿਤ ਕੀਤੇ ।

ਸ੍ਰੀ ਤਿਵਾੜੀ ਨੇ ਸਮੁੱਚੇ ਟੀਚਿੰਗ, ਨਾਨ ਟੀਚਿੰਗ ਅਮਲੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ । ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਪੰਜਾਬ ਦੇ ਖੇਤੀ ਵਿਕਾਸ ਵਿੱਚ ਅਭੁੱਲ ਅਤੇ ਅਮੁੱਲ ਯੋਗਦਾਨ ਪਾਇਆ ਹੈ । ਸਲਾਨਾ ਡਾਇਰੀ ਬਾਰੇ ਗੱਲ ਕਰਦਿਆਂ ਸ੍ਰੀ ਤਿਵਾੜੀ ਨੇ ਦੱਸਿਆ ਕਿ ਇਸ ਵਿੱਚ ਮੁੱਖ ਫਸਲਾਂ ਤੋਂ ਇਲਾਵਾ ਤੇਲ ਬੀਜ ਫਸਲਾਂ, ਚਾਰਿਆਂ ਵਾਲੀਆਂ ਫਸਲਾਂ, ਬਾਗਬਾਨੀ, ਸਬਜ਼ੀਆਂ ਆਦਿ ਸਮੁੱਚੀ ਖੇਤੀ ਜਾਣਕਾਰੀ ਅਤੇ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਸੰਖੇਪ ਵਿੱਚ ਸ਼ਾਮਿਲ ਕੀਤੀਆਂ ਜਾਂਦੀਆਂ ਹਨ ਇਸਲਈ ਇਹ ਡਾਇਰੀ ਹਰ ਕਿਸਾਨੀ ਘਰ ਦਾ ਸ਼ਿੰਗਾਰ ਬਣਨ ਦੇ ਯੋਗ ਹੈ ।

ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਛਾਪੀ ਜਾਂਦੀ ਸਲਾਨਾ ਡਾਇਰੀ ਦੇ ਨਾਲ-ਨਾਲ ਇਸ ਵਾਰ ਟੇਬਲ ਕੈਲੰਡਰ ਵੀ ਛਾਪਿਆ ਗਿਆ ਹੈ । ਇਸ ਤਰਾਂ ਕਿਸਾਨਾਂ ਤੱਕ ਨਵੀਨ ਖੇਤੀ ਜਾਣਕਾਰੀ ਪਹੁੰਚਾਉਣ ਲਈ ਪੀ.ਏ.ਯੂ. ਸਮੁੱਚੇ ਸੰਚਾਰ ਤਰੀਕਿਆਂ ਨੂੰ ਅਪਨਾ ਰਹੀ ਹੈ ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ. ਗੁਰਵਿੰਦਰ ਸਿੰਘ, ਖੇਤੀਬਾੜੀ ਵਿਭਾਗ ਦੇ ਸਕੱਤਰ ਸ. ਦਿਲਰਾਜ ਸਿੰਘ ਆਈ ਏ ਐੱਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਸ੍ਰੀ ਕਰੁਨੇਸ਼ ਗਰਗ ਵੀ ਮੌਜੂਦ ਸਨ ।

Facebook Comments

Trending