Connect with us

ਪੰਜਾਬੀ

 ਕੋਟਲੀ ਨੇ ਇੰਡਸਟਰੀਅਲ ਪਾਰਕ ਲੁਧਿਆਣਾ ਵਿਖੇ ਹੈਂਮਪਟਨ ਹੋਮਜ਼ ਦਾ ਕੀਤਾ ਦੌਰਾ

Published

on

Kotli visits Hampton Homes at Industrial Park Ludhiana

ਲੁਧਿਆਣਾ :   ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਕੋਟਲੀ ਨੇ ਅੱਜ ਲੁਧਿਆਣਾ ਦੇ ਇੰਡਸਟਰੀਅਲ ਪਾਰਕ ਸਥਿਤ ਹੈਮਪਟਨ ਹੋਮਜ਼ ਦਾ ਦੌਰਾ ਕੀਤਾ। ਕੈਬਨਿਟ ਮੰਤਰੀ ਦੇ ਨਾਲ ਪੰਜਾਬ ਇਨਫੋਟੈਕ ਦੇ ਚੇਅਰਮੈਨ ਐਡਵੋਕੇਟ ਹਰਪ੍ਰੀਤ ਸੰਧੂ ਵੀ ਮੌਜੂਦ ਸਨ। ਹੈਂਪਟਨ ਹੋਮਜ਼ ਦੇ ਚੇਅਰਮੈਨ ਸ੍ਰੀ ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਦਾ ਨਿੱਘਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਹੋਮਜ ਦਾ ਦੌਰਾ ਕਰਨ ਲਈ ਨਾਲ ਲੈ ਕੇ ਗਏ।

ਉਨ੍ਹਾਂ ਕਿਹਾ ਕਿ 40 ਏਕੜ ਦੇ ਖੇਤਰ ਵਿੱਚ ਫੈਲਿਆ ਹੈਮਪਟਨ ਹੋਮਸ ਕਿਫਾਇਤੀ ਕੀਮਤਾਂ ਵਿੱਚ ਪਹਿਲੀ ਸ਼੍ਰੇਣੀ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਅਤੇ ਇਹ ਲੁਧਿਆਣਾ ਵਿੱਚ ਸਭ ਤੋਂ ਵਧੀਆ ਟਾਊਨਸ਼ਿਪਾਂ ਵਿੱਚੋਂ ਇੱਕ ਹੈ। ਸ੍ਰੀ ਅਰੋੜਾ ਨੇ ਹੈਮਪਟਨ ਹੋਮਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਇੱਕ ਅਤਿ ਆਧੁਨਿਕ ਹਸਪਤਾਲ, ਸਕੂਲ, ਸ਼ਾਪਿੰਗ ਮਾਲ ਅਤੇ ਮਨੋਰੰਜਨ ਸਹੂਲਤਾਂ ਸ਼ਾਮਲ ਹਨ ਜਿਸ ਨਾਲ ਇਹ ਉਦਯੋਗਿਕ ਸ਼ਹਿਰ ਲੁਧਿਆਣਾ ਵਿੱਚ ਆਪਣੀ ਕਿਸਮ ਦਾ ਇੱਕ ਪ੍ਰੋਜੈਕਟ ਬਣ ਗਿਆ ਹੈ।

ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਨੇ ਪ੍ਰੋਜੈਕਟ ਦੇ ਵੇਰਵਿਆਂ ਨੂੰ ਦੇਖਣ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਵਿਜ਼ਨ ਦੀ ਸ਼ਲਾਘਾ ਕੀਤੀ। ਸ੍ਰੀ ਸੰਜੀਵ ਅਰੋੜਾ ਅਤੇ ਉਨ੍ਹਾਂ ਦੇ ਸਾਥੀ ਸ੍ਰੀ ਹੇਮੰਤ ਸੂਦ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ, ਂਪੰਜਾਬ ਨੂੰ ਅਜਿਹੇ ਪ੍ਰੋਜੈਕਟਾਂ ਦੀ ਲੋੜ ਹੈ, ਜੋ ਰੋ}ਗਾਰ ਦੇ ਮੌਕੇ ਪੈਦਾ ਕਰ ਸਕਣ ਜੋ ਕਿ ਸੂਬੇ ਦੇ ਵਿਕਾਸ ਲਈ ਮਹੱਤਵਪੂਰਨ ਹਨ। ਉਨ੍ਹਾਂ ਹੈਮਪਟਨ ਹੋਮਜ਼ ਵਿਖੇ ਸਟਾਫ਼ ਨਾਲ ਵੀ ਗੱਲਬਾਤ ਕੀਤੀ।

Facebook Comments

Trending