ਪੰਜਾਬੀ
ਰਸੋਈ ਦੇ ਹੁਨਰਾਂ ਨਾਲ ਨਾਰੀ ਸਸ਼ਕਤੀਕਰਨ ਰਾਹੀਂ ਪੀ.ਏ.ਯੂ. ਵਿਖੇ ਮਨਾਇਆ ਵਿਸ਼ਵ ਉੱਦਮ ਦਿਵਸ
Published
2 years agoon

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੋਜਨ ਅਤੇ ਪੋਸ਼ਣ ਵਿਭਾਗ ਵਲੋਂ ‘ਵਿਸ਼ਵ ਉੱਦਮ ਦਿਵਸ’ ਮਨਾਉਣ ਲਈ ਏਅਰ ਫੋਰਸ ਫੈਮਿਲੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ “ਉੱਦਮਸ਼ੀਲਤਾ ਦੇ ਵਿਕਾਸ ਲਈ ਰਸੋਈ ਦੇ ਹੁਨਰਾਂ ਰਾਹੀਂ ਨਾਰੀ ਸਸ਼ਕਤੀਕਰਨ” ਉੱਤੇ ਪੰਜ ਰੋਜ਼ਾ ਸਿਖਲਾਈ ਕੋਰਸ ਲਗਾਇਆ ਜਾ ਰਿਹਾ ਹੈ ਜਿਸ ਵਿਚ ਏਅਰ ਫੋਰਸ ਸਟੇਸ਼ਨ, ਹਲਵਾਰਾ ਦੀਆਂ 25 ਔਰਤਾਂ ਸ਼ਮੂਲੀਅਤ ਕਰ ਰਹੀਆਂ ਹਨ |
ਇਸ ਦਿਵਸ ਨੂੰ ਮਨਾਉਣ ਦਾ ਮੰਤਵ ਉੱਦਮਸ਼ੀਲਤਾ, ਨਵੀਆਂ ਖੋਜਾਂ ਅਤੇ ਅਗਵਾਈ ਪ੍ਰਦਾਨ ਕਰਨ ਦੀ ਰੁਚੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਉੱਦਮੀਆਂ ਦੀ ਸਖਤ ਮਿਹਨਤ ਅਤੇ ਲਗਨ ਨੂੰ ਸਲਾਮ ਕਰਨਾ ਹੈ ਜੋ ਨਿਤਾਪ੍ਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ | ਡਾ. ਕਿਰਨ ਗਰੋਵਰ, ਮੁਖੀ, ਭੋਜਨ ਅਤੇ ਪੋਸ਼ਣ ਵਿਭਾਗ ਨੇ ਦੱਸਿਆ ਕਿ ਰਸੋਈ ਦਾ ਹੁਨਰ ਅਤੇ ਉੱਦਮ ਦੇ ਸੰਜੋਗ ਨਾਲ ਸ਼ਿਰਕਤ ਕਰ ਰਹੀਆਂ ਔਰਤਾਂ ਨੂੰ ਹੁਨਰਮੰਦ ਹੋ ਕੇ ਕਾਰਜ ਕਰਨ ਬਾਰੇ ਜਾਣਕਾਰੀ ਹਾਸਲ ਹੋ ਸਕੇਗੀ |
ਉਨ੍ਹਾਂ ਦੱਸਿਆ ਕਿ ਪੰਜ ਰੋਜ਼ਾ ਸਿਖਲਾਈ ਦੌਰਾਨ ਫੰਕਸ਼ਨਲ ਫੂਡਜ਼ ਬਨਾਉਣ, ਭੋਜਨ ਸੁਰੱਖਿਆ ਅਤੇ ਸਾਫ਼ ਸਫ਼ਾਈ, ਡੱਬਾਬੰਦੀ, ਲੇਬਲ ਲਗਾਉਣਾ, ਭੰਡਾਰ ਕਰਨ ਅਤੇ ਉਤਪਾਦਾਂ ਦਾ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਬੇਕਿੰਗ ਅਤੇ ਕੁਕਿੰਗ ਦੀ ਕਲਾ ਨੂੰ ਵਪਾਰ ਵਜੋਂ ਵਰਤਣ, ਮੋਟੇ ਅਨਾਜਾਂ ਦੇ ਦੇਸੀ ਉਤਪਾਦ ਤਿਆਰ ਕਰਨ, ਸਬਜ਼ੀਆਂ ਅਤੇ ਫ਼ਲਾਂ ਤੋਂ ਵਰਤੋਂ ਲਈ ਸੁਰੱਖਿਅਤ ਰੱਖੇ ਜਾ ਸਕਣ ਵਾਲੇ ਉਤਪਾਦ ਤਿਆਰ ਕਰਨ, ਭੋਜ ਵਸਤਾਂ ਦੀ ਸਜਾਵਟ ਦੀਆਂ ਤਕਨੀਕਾਂ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ |
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ