ਪੰਜਾਬੀ

ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਵੱਡੀਆਂ ਕੰਪਨੀਆਂ ਨੇ ਨੌਕਰੀ ਲਈ ਚੁਣਿਆ

Published

on

ਲੁਧਿਆਣਾ  : ਪੀ.ਏ.ਯੂ. ਦੇ ਸਕੂਲ ਆਫ ਬਿਜਨਸ ਸਟੱਡੀਜ ਦੇ ਵਿਦਿਆਰਥੀਆਂ ਨੂੰ ਬੀਤੇ ਦਿਨੀਂ ਭਾਰਤ ਦੀਆਂ ਵੱਡੀਆਂ ਕੰਪਨੀਆਂ ਨੇ ਸ਼ਾਨਦਾਰ ਤਨਖਾਹ ਪੈਕੇਜ ਨਾਲ ਪਲੇਸਮੈਂਟ ਦੀ ਤਜ਼ਵੀਜ਼ ਪੇਸ਼ ਕੀਤੀ |
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬੇਸਿਕ ਸਾਇੰਸਜ਼ ਕਲਾਜ ਦੀ ਪਲੇਸਮੈਂਟ ਸੈੱਲ ਦੇ ਕੁਆਰਡੀਨੇਟਰ ਡਾ ਖੁਸਦੀਪ ਧਾਰਨੀ ਨੇ ਦੱਸਿਆ ਕਿ ਕਈ ਵਪਾਰਕ ਸੰਸਥਾਵਾਂ ਜਿਵੇਂ ਕਿ ਰਿਲਾਇੰਸ ਰਿਟੇਲ, ਐਚਡੀਐਫਸੀ ਬੈਂਕ ਲਿਮਟਿਡ, ਅਤੇ ਟ੍ਰਾਈਡੈਂਟ ਗਰੁੱਪ ਨੇ ਪਹਿਲਾਂ ਹੀ ਐਮ.ਬੀ.ਏ. ਅਤੇ ਐਮ.ਬੀ.ਏ (ਐਗ੍ਰੀ ਬਿਜ਼ਨਸ) ਦੇ ਵਿਦਿਆਰਥੀਆਂ ਨੂੰ ਸਥਾਈ ਪਲੇਸਮੈਂਟ ਦੀ ਪੇਸਕਸ ਕੀਤੀ ਹੈ| ਇਹ ਵਿਦਿਆਰਥੀ ਸਾਲ 2023 ਵਿੱਚ ਪਾਸ ਆਊਟ ਹੋ ਕੇ ਇਨ੍ਹਾਂ ਸੰਸਥਾਵਾਂ ਵਿੱਚ ਸਾਮਲ ਹੋ ਸਕਣਗੇ |
ਉਹਨਾਂ ਇਹ ਵੀ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਲਗਭਗ 8 ਲੱਖ ਰੁਪਏ ਦੇ ਔਸਤਨ ਸਾਲਾਨਾ ਤਨਖਾਹ ਪੈਕੇਜ ਦੀ ਪੇਸਕਸ ਕੀਤੀ ਗਈ ਹੈ| ਡਾ. ਧਾਰਨੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਕੰਪਨੀਆਂ ਵੱਲੋਂ ਪਲੇਸਮੈਂਟ ਲਈ ਯੂਨੀਵਰਸਿਟੀ ਆਉਣ ਦੀ ਸੰਭਾਵਨਾ ਹੈ| ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸਾਫਟ ਸਕਿੱਲ ’ਤੇ ਕੰਮ ਕਰਨ ਅਤੇ ਕਾਰਪੋਰੇਟ ਜਗਤ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੇ ਆਪ ਨੂੰ ਤਿਆਰ ਕਰਨ|
ਕਾਲਜ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ ਦੇ ਡੀਨ ਡਾ. ਸੰਮੀ ਕਪੂਰ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਪਲੇਸਮੈਂਟ ਸੈੱਲ ਟੀਮ ਦੇ ਯਤਨਾਂ ਦੀ ਸਲਾਘਾ ਕੀਤੀ| ਉਹਨਾਂ ਨੇ ਅਕਾਦਮਿਕਤਾ ਅਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਉਦਯੋਗ ਲਈ ਤਿਆਰ ਕਰਨ ’ਤੇ ਜੋਰ ਦਿੱਤਾ|

Facebook Comments

Trending

Copyright © 2020 Ludhiana Live Media - All Rights Reserved.