ਪੰਜਾਬੀ

ਪੀ.ਏ.ਯੂ. ਦੇ ਵਿਗਿਆਨੀ ਨੇ ਵੱਕਾਰੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਲਿਆ ਹਿੱਸਾ 

Published

on

ਲੁਧਿਆਣਾ :  ਪੀ.ਏ.ਯੂ. ਦੇ ਸਬਜ਼ੀ ਵਿਗਿਆਨੀ ਡਾ. ਹੀਰਾ ਸਿੰਘ ਨੇ ਬੀਤੇ ਦਿਨੀਂ ਐਂਗਰਸ, ਫਰਾਂਸ ਵਿੱਚ ਹੋਈ ਇੰਟਰਨੈਸ਼ਨਲ ਹਾਰਟੀਕਲਚਰਲ ਕਾਂਗਰਸ ਵਿੱਚ ਹਿੱਸਾ ਲਿਆ । ਡਾ: ਹੀਰਾ ਪੰਜ ਭਾਰਤੀ ਵਿਗਿਆਨੀਆਂ ਵਿੱਚੋਂ ਇੱਕ ਅਤੇ ਪੰਜਾਬ ਤੋਂ ਇਕੱਲੇ ਵਿਗਿਆਨੀ ਸਨ ਜੋ ਇਸ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਇਹ ਕਾਨਫਰੰਸ 21ਵੀਂ ਸਦੀ ਵਿੱਚ ਬਾਗਬਾਨੀ ਵਿੱਚ ਨਵੇਂ ਵਿਚਾਰਾਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣਾਂ ਦੀ ਪੜਚੋਲ ਕਰਨ ਲਈ ਆਯੋਜਿਤ ਕੀਤੀ ਗਈ ਸੀ ।

ਇਸ ਕਾਨਫਰੰਸ ਵਿੱਚ 88 ਦੇਸ਼ਾਂ ਦੇ 2500 ਤੋਂ ਵੱਧ ਮਾਹਿਰ ਵਿਚਾਰ-ਵਟਾਂਦਰੇ ਲਈ ਇਕੱਠੇ ਹੋਏ । ਕਾਨਫਰੰਸ ਵਿੱਚ ਡਾ: ਹੀਰਾ ਸਿੰਘ ਨੇ ਹਾਈਬ੍ਰਿਡ ਬਰੀਡਿੰਗ ਬਾਰੇ ਦੋ ਮੌਖਿਕ ਪੇਸ਼ਕਾਰੀਆਂ ਦਿੱਤੀਆਂ । ਉਹਨਾਂ ਦੱਸਿਆ ਕਿ ਭਾਰਤੀ ਪਿਆਜ਼ ਵਿੱਚ ਹਾਈਬ੍ਰਿਡਾਈਜ਼ੇਸ਼ਨ ਵੱਡੇ ਪੱਧਰ `ਤੇ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਦੀਆਂ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਹੋਈ ਅਤੇ ਉਹਨਾਂ ਨੂੰ ਵਿਗਿਆਨਕ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ।

ਡਾ. ਹੀਰਾ ਸਿੰਘ ਨੇ ਦੋ ਵਿਗਿਆਨਕ ਅਤੇ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਵੀ ਕੀਤੀ । ਇਹਨਾਂ ਵਿਗਿਆਨਕ ਸੈਸ਼ਨਾਂ ਦੌਰਾਨ ਉਹਨਾਂ ਨੇ ਸਰਗਰਮੀ ਨਾਲ ਗੱਲਬਾਤ ਕੀਤੀ । ਡਾ. ਸਿੰਘ ਨੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧ ਰਸਾਲਿਆਂ ਵਿੱਚ 25 ਤੋਂ ਵੱਧ ਪੇਪਰ ਪ੍ਰਕਾਸ਼ਿਤ ਕੀਤੇ ਹਨ, ਇਸ ਤੋਂ ਇਲਾਵਾ ਸੱਤ ਕਿਤਾਬ ਦੇ ਅਧਿਆਏ, ਅਤੇ ਇੱਕ ਮੈਨੂਅਲ ਵੀ ਉਹਨਾਂ ਦੇ ਨਾਂ ਹੇਠ ਪ੍ਰਕਾਸ਼ਿਤ ਹੈ । ਇੱਕ ਉੱਘੇ ਲੇਖਕ ਹੋਣ ਦੇ ਨਾਤੇ, ਉਹ ਚਾਰ ਸਾਲਾਂ ਲਈ ਖੇਤੀਬਾੜੀ ਮੈਗਜ਼ੀਨ “ਚੰਗੀ ਖੇਤੀ” ਦੇ ਸੰਪਾਦਕ ਵਜੋਂ ਵੀ ਕੰਮ ਕੀਤਾ ਗਿਆ ਸੀ ।

Facebook Comments

Trending

Copyright © 2020 Ludhiana Live Media - All Rights Reserved.