Connect with us

ਪੰਜਾਬੀ

ਪੀ.ਏ.ਯੂ. ਦੇ ਐੱਨ ਸੀ ਸੀ ਯੂਨਿਟ ਨੇ ਰੁੱਖ ਲਾਉਣ ਦੀ ਮੁਹਿੰਮ ਵਿੱਚ ਲਿਆ ਹਿੱਸਾ 

Published

on

ਲੁਧਿਆਣਾ  : ਪੀ.ਏ.ਯੂ. ਲੁਧਿਆਣਾ ਕੈਂਪਸ ਵਿਖੇ ਖੇਤੀਬਾੜੀ ਕਾਲਜ ਦੇ ਡੀਨ ਡਾ. ਐਮ.ਆਈ.ਐਸ. ਗਿੱਲ ਦੀ ਯੋਗ ਅਗਵਾਈ ਹੇਠ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ । ਜਿਸ ਵਿੱਚ ਐਨ.ਸੀ.ਸੀ. ਕੈਡਿਟਾਂ ਨੇ ਸਵੈ-ਇੱਛੁਕ ਭਾਗ ਲਿਆ। ਪੌਦੇ ਲਗਾਉਣ ਦੀ ਮੁਹਿੰਮ ਦਾ ਉਦੇਸ਼ ’ਪੀ.ਏ.ਯੂ. ਗ੍ਰੀਨ ਐਂਡ ਕਲੀਨ ਕੈਂਪਸ’ ਸੀ । ਪੀ.ਏ.ਯੂ. ਦੀ ਲੈਂਡਸਕੇਪ ਨਰਸਰੀ ਤੋਂ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਪ੍ਰੋਫੈਸਰ ਡਾ. ਆਰ ਕੇ ਦੂਬੇ ਨੇ ਕਚਨਾਰ, ਪੁਤਰਨਜੀਵਾ ਅਤੇ ਸੁਖਚੈਨ ਦੇ ਬੂਟੇ ਪ੍ਰਦਾਨ ਕੀਤੇ।

ਸਰਕਾਰ ਵੱਲੋਂ ਪੀ.ਏ.ਯੂ. ਕੈਂਪਸ ਵਿੱਚ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੜਕਾਂ ਅਤੇ ਮੈਦਾਨਾਂ ਦੇ ਨਾਲ-ਨਾਲ ਦੋ ਸੌ ਬੂਟੇ ਲਗਾਏ ਗਏ। । ਪੀ.ਏ.ਯੂ. ਕੈਂਪਸ ਦੇ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਨੇ ਵੀ ਨੇਕ ਉਦੇਸ ਲਈ ਇਸ ਮੁਹਿੰਮ ਵਿੱਚ ਹਿੱਸਾ ਲਿਆ। ਡਾ. ਲਵਲੀਸ਼ ਗਰਗ ਨੇ ਐਨ.ਸੀ.ਸੀ. ਕੈਡਿਟਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਸਾਡੇ ਸਮਾਜ ਵਿੱਚ ਰੁੱਖਾਂ ਦੇ ਯੋਗਦਾਨ ਬਾਰੇ ਜਾਗਰੂਕ ਕੀਤਾ। ਉਨਾਂ ਨੇ ਪੰਜਾਬ ਵਿੱਚ ਰੁੱਖਾਂ ਹੇਠ ਰਕਬਾ ਵਧਾਉਣ ’ਤੇ ਵੀ ਜੋਰ ਦਿੱਤਾ।

ਡਾ: ਮਨਪ੍ਰੀਤ ਸਿੰਘ ਨੇ ਐਨ.ਸੀ.ਸੀ. ਕੈਡਿਟਾਂ ਅਤੇ ਵਿਦਿਆਰਥੀਆਂ ਨੂੰ ਬਰਸਾਤੀ ਸੈਸਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਉਨਾਂ ਨੂੰ ਨਵੇਂ ਬੂਟੇ ਲਗਾਉਣ ਤੋਂ ਬਾਅਦ ਦੇਖਭਾਲ ਬਾਰੇ ਮਾਰਗਦਰਸਨ ਕੀਤਾ। ਅੰਤ ਵਿੱਚ ਸ੍ਰੀ ਹਰਪ੍ਰੀਤ ਸਿੰਘ, ਐਨ.ਸੀ.ਸੀ. ਕੇਅਰ ਟੇਕਰ ਨੇ ਵਿੱਤੀ ਸਹਾਇਤਾ ਲਈ ਡਾ. ਵੀ.ਐਸ.ਹਾਂਸ, ਕੰਟਰੋਲਰ ਆਫ ਐਗਜਾਮੀਨੇਸਨ ਅਤੇ ਲੈਂਡਸਕੇਪ ਨਰਸਰੀ ਸਟਾਫ ਸ੍ਰੀ ਅਵਤਾਰ ਸਿੰਘ ਅਤੇ ਸ੍ਰੀ ਤਰਸੇਮ ਸਿੰਘ ਦਾ ਧੰਨਵਾਦ ਕੀਤਾ ।

Facebook Comments

Trending