Connect with us

ਪੰਜਾਬੀ

 ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਵਪਾਰੀਕਰਨ ਲਈ ਕੀਤਾ ਸਮਝੌਤਾ

Published

on

Agreement entered into for commercialization of bottled sugarcane juice technology

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਕਰਨਾਟਕ ਦੀ ਇੱਕ ਫਰਮ ਮੈਸਰਜ਼ ਸ੍ਰੀਨੀ ਫਾਰਮ, ਜ਼ਿਲਾ ਚਮਰਾਜਨਰ ਨਾਲ ਗੰਨੇ ਦੇ ਰਸ ਦੀ ਬੋਤਲਿੰਗ ਤਕਨਾਲੋਜੀ ਦੇ ਵਪਾਰੀਕਰਨ ਲਈ ਸਮਝੌਤੇ ਤੇ ਦਸਤਖਤ ਕੀਤੇ ।

ਨਿਰਦੇਸ਼ਕ ਖੋਜ ਦੀ ਥਾਂ ਅਪਰ ਨਿਰਦੇਸ਼ਕ ਖੋਜ ਡਾ. ਪੁਸ਼ਪਿੰਦਰ ਪਾਲ ਸਿੰਘ ਪੰਨੂ ਅਤੇ ਫਰਮ ਦੇ ਪ੍ਰੋਪਰਾਈਟਰ ਸ. ਸ੍ਰੀਨਿਧੀ ਸੀ.ਵੀ. ਨੇ ਸਮਝੌਤੇ ਦੀਆਂ ਸ਼ਰਤਾਂ ਤੇ ਹਸਤਾਖਰ ਕੀਤੇ। ਇਹਨਾਂ ਸ਼ਰਤਾਂ ਅਨੁਸਾਰ ਯੂਨੀਵਰਸਿਟੀ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਇਸ ਫਰਮ ਨੂੰ ਅਧਿਕਾਰ ਪ੍ਰਦਾਨ ਕਰਦੀ ਹੈ।

ਡਾ: ਪੂਨਮ ਏ. ਸਚਦੇਵ, ਮੁਖੀ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਖੁਲਾਸਾ ਕੀਤਾ ਕਿ ਗੰਨੇ ਦੇ ਰਸ ਨੂੰ ਸੂਖਮ ਜੀਵਾਂ ਨੂੰ ਮਾਰਨ ਅਤੇ ਸੈਲਫ ਲਾਈਫ ਵਧਾਉਣ ਲਈ ਥਰਮਲ ਤੌਰ ’ਤੇ ਪ੍ਰੋਸੈਸ ਕੀਤਾ ਜਾਂਦਾ ਹੈ, ਇਸ ਤਰਾਂ ਸੜਕ ਕਿਨਾਰੇ ਵਿਕਰੇਤਾਵਾਂ ਦੇ ਮੁਕਾਬਲੇ ਇੱਕ ਪੂਰੀ ਤਰਾਂ ਸਿਹਤਮੰਦ ਅਤੇ ਸਫਾਈ ਉਤਪਾਦ ਪੇਸ਼ ਕਰਦਾ ਹੈ।

ਪਲਾਂਟ ਬਰੀਡਰ ਡਾ. ਊਸਾ ਨਾਰਾ ਨੇ ਦੱਸਿਆ ਕਿ  ਨੇ 294 ’ਤੇ ਦਸਤਖਤ ਕੀਤੇ ਹਨ। ਉਨਾਂ ਇਹ ਵੀ ਕਿਹਾ ਕਿ  ਨੇ ਦੇਸ ਭਰ ਦੀਆਂ ਵੱਖ-ਵੱਖ ਕੰਪਨੀਆਂ/ਫਰਮਾਂ ਨਾਲ ਗੰਨੇ ਦੇ ਜੂਸ ਦੀ ਬੋਤਲਿੰਗ ਤਕਨਾਲੋਜੀ ਲਈ 16 ’ਤੇ ਹਸਤਾਖਰ ਕੀਤੇ ਹਨ।

Facebook Comments

Trending