ਖੇਡਾਂ

ਪੀ.ਏ.ਯੂ. ਦਾ ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ ਸਫ਼ਲਤਾ ਨਾਲ ਨੇਪਰੇ ਚੜ੍ਹਿਆ

Published

on

ਪੀ.ਏ.ਯੂ. ਵਿਚ ਬੀਤੇ ਦਿਨਾਂ ਤੋਂ ਜਾਰੀ ਅਰਜਨ ਸਿੰਘ ਭੁੱਲਰ ਡਾਇਮੰਡ ਜੁਬਲੀ ਹਾਕੀ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਵੱਲੋਂ ਕੀਤੇ ਯਾਦਗਾਰੀ ਪ੍ਰਦਰਸ਼ਨ ਨਾਲ ਸੰਪੰਨ ਹੋਇਆ| ਇਸ ਟੂਰਨਾਮੈਂਟ ਵਿਚ 19 ਸਾਲ ਤੋਂ ਘੱਟ ਉਮਰ ਦੇ ਮੁੰਡਿਆਂ ਦੀਆਂ ਚੋਟੀ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ| ਫਾਈਨਲ ਮੈਚ ਮਾਲਵਾ ਹਾਕੀ ਅਕੈਡਮੀ ਲੁਧਿਆਣਾ ਅਤੇ ਰਾਊਂਡ ਗਲਾਸ ਹਾਕੀ ਅਕੈਡਮੀ ਮੋਹਾਲੀ ਵਿਚਕਾਰ ਖੇਡਿਆ ਗਿਆ|
ਮਾਲਵਾ ਹਾਕੀ ਅਕੈਡਮੀ ਨੇ ਸ਼ੂਟ ਆਊਟ ਰਾਹੀਂ ਇਸ ਮੁਕਾਬਲੇ ਵਿਚ ਜਿੱਤ ਹਾਸਲ ਕੀਤੀ| ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ 1980 ਦੀ ਮਾਸਕੋ ਓਲੰਪਿਕ ਵਿਚ ਭਾਰਤੀ ਹਾਕੀ ਟੀਮ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਸ. ਸੁਰਿੰਦਰ ਸਿੰਘ ਸੋਢੀ ਸਨ| ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਅਮਨਪ੍ਰੀਤ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਇਸ ਸਮਾਰੋਹ ਵਿਚ ਸ਼ਾਮਿਲ ਹੋਏ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਅਤੇ ਲਗਨ ਨਾਲ ਇਸ ਖੇਡ ਨਾਲ ਜੁੜਨ ਲਈ ਪ੍ਰੇਰਿਤ ਕੀਤਾ| ਜੇਤੂ ਟੀਮ ਨੂੰ ਸ. ਅਰਜਨ ਸਿੰਘ ਭੁੱਲਰ ਕੱਪ ਤੋਂ ਇਲਾਵਾ 25,000 ਦੀ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ| ਉਪ ਜੇਤੂ ਰਹੀ ਰਾਊਂਡ ਗਲਾਸ ਹਾਕੀ ਅਕੈਡਮੀ ਨੂੰ 15,000 ਰੁਪਏ ਤੀਜੇ ਨੰਬਰ ਦੇ ਰਹੀ ਯੰਗ ਸਪੋਰਟਸ ਅਕੈਡਮੀ ਢੋਲਣ ਨੂੰ 12,000 ਅਤੇ ਚੌਥੇ ਸਥਾਨ ਤੇ ਰਹੀ ਕਿਲਾ ਰਾਏਪੁਰ ਹਾਕੀ ਅਕੈਡਮੀ ਨੂੰ 8,000 ਰੁਪਏ ਨਕਦ ਨਾਲ ਨਿਵਾਜਿਆ ਗਿਆ|

Facebook Comments

Trending

Copyright © 2020 Ludhiana Live Media - All Rights Reserved.