ਪੰਜਾਬ ਨਿਊਜ਼

ਪੀਏਯੂ ਦੀ ਵਿਦਿਆਰਥਣ ਨੂੰ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਖੋਜ ਕਰਨ ਦਾ ਮੌਕਾ 

Published

on

ਲੁਧਿਆਣਾ   :   ਪੀਏਯੂ ਦੇ ਬਾਇਓ ਕੈਮਿਸਟਰੀ ਵਿਭਾਗ ਵਿੱਚ ਪੀਐਚ ਡੀ ਦੀ ਵਿਦਿਆਰਥਣ ਕੁਮਾਰੀ ਮਨਪ੍ਰੀਤ ਕੌਰ ਨੂੰ ਅਮਰੀਕਾ ਦੀ ਮੈਸਾਚੁਸੈਟਸ ਯੂਨੀਵਰਸਿਟੀ ਵਿੱਚ ਛੇ ਮਹੀਨੇ ਦੇ ਵਕਫ਼ੇ ਲਈ ਖੋਜ ਕਰਨ ਦਾ ਮੌਕਾ ਹਾਸਲ ਹੋਇਆ ਹੈ।  ਕੁਮਾਰੀ ਮਨਪ੍ਰੀਤ ਕੌਰ ਉਥੇ ਡਾ ਐਰਿਕ ਏ ਡੈਕਰ,ਮੁਖੀ ਭੋਜਨ ਵਿਗਿਆਨ ਵਿਭਾਗ ਦੀ ਲੈਬਾਰਟਰੀ ਵਿਚ ਖੋਜ ਕਰਨਗੇ।
ਇਸ ਤੋਂ ਪਹਿਲਾਂ ਕੁਮਾਰੀ ਮਨਪ੍ਰੀਤ ਕੌਰ ਨੂੰ ਪ੍ਰਧਾਨ ਮੰਤਰੀ ਖੋਜ ਫੈਲੋਸ਼ਿਪ ਵੀ ਪ੍ਰਾਪਤ ਹੋਈ ਸੀ ਅਤੇ ਇਸ ਹੋਣਹਾਰ ਵਿਦਿਆਰਥਣ ਨੇ ਸੀਐੱਸਆਈਆਰ ਨੈੱਟ ਜੇਆਰਐਫ ਆਦਿ ਵਰਗੀਆਂ ਪ੍ਰੀਖਿਆਵਾਂ ਵੀ ਪਾਸ ਕੀਤੀਆਂ ਸਨ।
ਪੀਏਯੂ ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਕਮਿਸ਼ਨਰ ਕਿਸਾਨ ਭਲਾਈ ਅਤੇ ਖੇਤੀ ਵਿਭਾਗ,  ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਅਸ਼ੋਕ ਕੁਮਾਰ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ  ਡਾ ਮਨਜੀਤ ਕੌਰ ਸੰਘਾ ਨੇ ਕੁਮਾਰੀ ਮਨਪ੍ਰੀਤ ਕੌਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.