Connect with us

ਪੰਜਾਬੀ

ਪੀਏਯੂ ਦੇ ਵਿਦਿਆਰਥੀ ਨੂੰ ਪੋਸਟਰ ਬਣਾਉਣ ਲਈ ਮਿਲਿਆ ਸਰਵੋਤਮ ਪੁਰਸਕਾਰ

Published

on

PAU student receives award for making poster

ਲੁਧਿਆਣਾ : ਪੀਏਯੂ ਵਿੱਚ ਐੱਮ ਐੱਸਸੀ ਬਾਇਓਕੈਮਿਸਟਰੀ ਦੀ ਵਿਦਿਆਰਥਣ ਕੁਮਾਰੀ ਚਹਿਕ ਜੈਨ ਨੂੰ ਬੀਤੇ ਦਿਨੀਂ ਪੋਸਟਰ ਬਣਾਉਣ ਲਈ ਸਰਬੋਤਮ ਪੁਰਸਕਾਰ ਨਾਲ ਨਿਵਾਜਿਆ ਗਿਆ। ਕੁਮਾਰੀ ਚਹਿਕ ਨੇ ਬੀਤੇ ਦਿਨੀਂ ਵੈੱਬ ਕਾਨਫ਼ਰੰਸ ਵਿੱਚ ਹਿੱਸਾ ਲਿਆ ਜੋ ਖੇਤੀ ਅਤੇ ਇਸ ਦੇ ਨਾਲ ਜੁਡ਼ੀਆਂ ਵਿਗਿਆਨਾਂ ਬਾਰੇ ਗਲੋਬਲ ਰਿਸਰਚ ਇਨੀਸ਼ੀਏਟਿਵ ਵੱਲੋਂ ਕਰਵਾਈ ਗਈ ਸੀ।
ਕੁਮਾਰੀ ਚਹਿਕ ਜੈਨ ਨੇ ਆਪਣਾ ਪੇਪਰ ਖਰਬੂਜ਼ੇ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਾਰੇ ਪੇਸ਼ ਕੀਤਾ। ਆਪਣੇ ਐੱਮਐੱਸਸੀ ਪ੍ਰੋਗਰਾਮ ਦੌਰਾਨ ਵੀ ਵਿਦਿਆਰਥਣ ਆਪਣਾ ਕਾਰਜ ਖ਼ਰਬੂਜ਼ੇ ਦੇ ਬਾਇਓ ਕੈਮੀਕਲ ਅਤੇ ਜੀਨ ਐਕਸਪ੍ਰੈਸ਼ਨ ਬਾਰੇ ਕਰ ਰਹੀ ਹੈ। ਇਸ ਕਾਰਜ ਵਿੱਚ ਉਸ ਦੇ ਨਿਗਰਾਨ ਬਾਇਓ ਕੈਮਿਸਟਰੀ ਵਿਭਾਗ ਦੇ ਮਾਹਰ ਡਾ ਸ਼ਿਲਪਾ ਹਨ।

ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਪੀਏਯੂ ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ,ਆਈ ਏ ਐਸ ਵਿੱਤ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ, ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਜਸਕਰਨ ਸਿੰਘ ਮਾਹਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਤੋਂ ਇਲਾਵਾ ਬਾਇਓਕੈਮਿਸਟਰੀ ਵਿਭਾਗ ਦੇ ਮੁਖੀ ਡਾ ਮਨਜੀਤ ਕੌਰ ਸੰਘਾ ਨੇ ਵਧਾਈ ਦਿੱਤੀ ਅਤੇ ਉਸ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ।

Facebook Comments

Trending