Connect with us

ਪੰਜਾਬੀ

25 ਲਖ ਦੀ ਲਾਗਤ ਨਾਲ ਖੰਨਾ ਵਿਖੇ ਸੀਵਰੇਜ ਪਾਈਪ ਲਾਈਨ ਦਾ ਕੀਤਾ ਉਦਘਾਟਨ

Published

on

Inauguration of Sewerage Pipeline at Khanna at a cost of Rs. 25 lakhs

ਖੰਨਾ (ਲੁਧਿਆਣਾ) : ਖੰਨਾ ਸ਼ਹਿਰ ਨੂੰ ਸਾਫ਼ ਸੂਥਰਾ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਜੀ ਵੱਲੋਂ ਸ਼ਹਿਰ ਦੇ ਕੁਸ਼ਟ ਆਸ਼ਰਮ ਰੋਡ ਤੋਂ ਤਿਵਾੜੀ ਚੋੰਕ ਤੋਂ ਅਮਲੋਹ ਰੋਡ ਤੱਕ 25 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਪ ਲਾਈਨ ਦਾ ਉਦਘਾਟਨ ਕੀਤਾ।

ਗੁਰਕੀਰਤ ਸਿੰਘ ਜੀ ਨੇ ਵਾਰਡ ਨੰਬਰ 11 ਦੇ ਐਮਸੀ ਅਮਿਤ ਤਿਵਾੜੀ ਜੀ ਦੀ ਅਗਵਾਈ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਖੰਨਾ ਸ਼ਹਿਰ ਨੂੰ ਸਾਫ਼ ਬਣਾਉਣਾ ਤਾਂ ਜੋ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਗਲੀਆਂ ਚ ਪਾਣੀ ਨਾ ਖੜੇ, ਲੋਕਾਂ ਨੂੰ ਆਣ ਜਾਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ,ਇਹ ਉਹਨਾ ਦਾ ਇਕ ਹੋਰ ਕਦਮ ਸ਼ਹਿਰ ਨੂੰ ਵਿਕਸਿਤ ਬਣਾਉਣ ਦੇ ਸੁਪਨੇ ਵਲ ਸੀ।

ਸ਼ਹਿਰਵਾਸੀਆਂ ਨੇ ਦੱਸਿਆ ਕਿ ਗੁਰਕੀਰਤ ਸਿੰਗਲ ਕੋਟਲੀ ਜੀ ਲਗਾਤਾਰ ਲੋਕਾਂ ਵਿੱਚ ਵਿਚਰ ਕੇ ਸ਼ਹਿਰ ਤੇ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਕੇ ਉਹਨਾ ਨੂੰ ਠੀਕ ਕਰਵਾ ਰਹੇ ਹਨ,ਜਿਸ ਨਾਲ ਸ਼ਹਿਰ ਵਾਸੀਆਂ ਦਾ ਗੁਰਕੀਰਤ ਜੀ ਤੇ ਭਰੋਸਾ ਹੋਰ ਡੂੰਘਾ ਹੁੰਦਾ ਜਾ ਰਿਹਾ।

Facebook Comments

Trending