ਪੰਜਾਬ ਨਿਊਜ਼
ਪੀਏਯੂ ਨੇ ਗੰਨੇ ਦੇ ਬੋਤਲਬੰਦ ਰਸ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ
Published
3 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਮੈਸਰਜ਼ ਜਾਵੇਦ ਐਂਟਰਪ੍ਰਾਈਜ਼ਿਜ਼ ਪਿੰਡ ਜੌਕਤੀਆ, ਜ਼ਿਲ੍ਹਾ ਪੱਛਮੀ ਚੰਪਾਰਨ, ਬਿਹਾਰ ਨਾਲ ਗੰਨੇ ਦੇ ਬੋਤਲਬੰਦ ਰਸ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਸਹੀਬੱਧ ਕੀਤਾ ਹੈ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਤੇ ਸ੍ਰੀ ਜਾਵੇਦ ਆਲਮ, ਪ੍ਰੋਪਰਾਈਟਰ, ਜਾਵੇਦ ਇੰਟਰਪ੍ਰਾਈਜਿਜ਼ ਨੇ ਆਪੋ-ਆਪਣੇ ਅਦਾਰਿਆਂ ਦੀ ਤਰਫੋਂ ਸਮਝੌਤੇ ‘ਤੇ ਹਸਤਾਖਰ ਕੀਤੇ।

ਮੈਮੋਰੰਡਮ ਦੇ ਅਨੁਸਾਰ, ਯੂਨੀਵਰਸਿਟੀ ਇਸ ਤਕਨਾਲੋਜੀ ਲਈ ਫਰਮ ਨੂੰ ਵਪਾਰੀਕਰਨ ਦੇ ਅਧਿਕਾਰ ਪ੍ਰਦਾਨ ਕਰੇਗੀ। ਡਾ. ਪੂਨਮ ਏ. ਸਚਦੇਵ, ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਨੇ ਖੁਲਾਸਾ ਕੀਤਾ ਕਿ ਗੰਨੇ ਦੇ ਰਸ ਨੂੰ ਸੂਖਮ ਜੀਵਾਣੂਆਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ ‘ਤੇ ਪ੍ਰੋਸੈਸ ਕੀਤਾ ਜਾਂਦਾ ਹੈ, ਜਿਸ ਨਾਲ ਸੜਕ ਕਿਨਾਰੇ ਵੇਚਣ ਵਾਲਿਆਂ ਦੇ ਮੁਕਾਬਲੇ ਇੱਕ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਵੱਛ ਉਤਪਾਦ ਪੇਸ਼ ਕੀਤਾ ਜਾਂਦਾ ਹੈ।

ਇਸ ਮੌਕੇ ਡਾ: ਗੁਰਜੀਤ ਸਿੰਘ ਮਾਂਗਟ, ਵਧੀਕ ਨਿਰਦੇਸ਼ਕ ਖੋਜ , ਡਾ. ਸਵਿਤਾ ਸ਼ਰਮਾ, ਮੁਖੀ, ਫੂਡ ਸਾਇੰਸ ਐਂਡ ਟੈਕਨਾਲੋਜੀ ਅਤੇ ਕਰਨਵੀਰ ਸਿੰਘ ਗਿੱਲ, ਬਿਜ਼ਨਸ ਮੈਨੇਜਰ ਵੀ ਹਾਜ਼ਰ ਸਨ। ਡਾ. ਊਸ਼ਾ ਨਾਰਾ, ਪਲਾਂਟ ਬਰੀਡਰ, ਨੇ ਦੱਸਿਆ ਕਿ ਪੀਏਯੂ ਨੇ ਹੁਣ ਤਕ 298 ਸੰਧੀਆਂ ‘ਤੇ ਦਸਤਖਤ ਕੀਤੇ ਹਨ ਜਿਨ੍ਹਾਂ ਵਿੱਚੋਂ 17 ਗੰਨੇ ਦੇ ਰਸ ਦੀ ਬੋਤਲਬੰਦ ਤਕਨਾਲੋਜੀ ਲਈ ਹਨ।
Facebook Comments
Advertisement
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
