Connect with us

ਪੰਜਾਬੀ

ਪੀ.ਏ.ਯੂ, ਨੇ ਵਿਸ਼ਵ ਵਿਦਿਆਲਾ ਅਨੁਸੰਧਾਨ ਉਤਸਵ ‘ਚ ਖੋਜ ਪ੍ਰਾਪਤੀਆਂ ਕੀਤੀਆਂ ਸਾਂਝੀਆਂ

Published

on

PAU shared research achievements at Vishwa Vidyala Anusandhan Utsav

ਲੁਧਿਆਣਾ : ਡਾ. ਅੰਬੇਦਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿੱਚ ਕਰਵਾਏ ਗਏ ਵਿਸ਼ਵ ਵਿਦਿਆਲਾ ਅਨੁਸੰਧਾਨ ਉਤਸਵ 2023 ਵਿੱਚ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਤੋਂ ਸੱਤ ਖੋਜੀਆਂ ਦੀ ਇੱਕ ਟੀਮ ਸ਼ਾਮਿਲ ਹੋਈ। ਇਹ ਉਤਸਵ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਕਰਵਾਇਆ ਗਿਆ ਸੀ ਅਤੇ ਇਸ ਵਿੱਚ ਵਿਗਿਆਨ ਅਤੇ ਤਕਨਾਲੋਜੀ ਬਾਰੇ ਰਾਜ ਮੰਤਰੀ ਡਾ. ਜੀਤੇਂਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ।

ਇਸ ਉਤਸਵ ਵਿੱਚ ਭਾਰਤੀ ਯੂਨੀਵਰਸਿਟੀਆਂ ਵਿੱਚ ਵਿਗਿਆਨ ਅਤੇ ਖੋਜ ਸੰਬੰਧੀ ਹੋ ਰਹੀਆਂ ਖੋਜਾਂ ਅਤੇ ਵਿਕਾਸ ਕਾਰਜਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਦੇਸ਼ ਵਿੱਚ ਪਰਸ ਪ੍ਰੋਗਰਾਮ ਅਧੀਨ ਆਪਣੀ ਸੰਸਥਾ ਦਾ ਖੋਜ ਅਤੇ ਵਿਗਿਆਨਕ ਕਾਰਜ ਪ੍ਰਦਰਸ਼ਿਤ ਕਰਨ ਵਾਲੀਆਂ ਯੂਨੀਵਰਸਿਟੀ ਦੀਆਂ ਪੈਂਤੀ ਟੀਮਾਂ ਵਿੱਚ ਪੀ.ਏ.ਯੂ. ਸ਼ਾਮਿਲ ਹੋਈ। ਸੰਸਥਾ ਦੇ ਮਾਹਿਰਾ ਨੇ ਭੋਜਨ ਸੁਰੱਖਿਆ ਅਤੇ ਪੋਸ਼ਣ ਦੇ ਨਾਲ-ਨਾਲ ਕਾਸ਼ਤ ਤਕਨੀਕਾਂ ਨੂੰ ਸਵਸਥ ਭਾਰਤ ਉਦੇਸ਼ ਅਧੀਨ ਪੇਸ਼ ਕੀਤਾ। ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਗੋਸਲ ਨੇ ਟੀਮ ਦੇ ਮਾਹਿਰਾਂ ਨੂੰ ਵਧਾਈ ਦਿੱਤੀ।

Facebook Comments

Trending