ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦਾ ਅੰਤਰ ਕਾਲਜ ਯੁਵਕ ਮੇਲਾ ਕੱਲ ਤੋਂ ਸ਼ੁਰੂ ਹੋਵੇਗਾ । ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਯੁਵਕ ਮੇਲੇ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।

ਇਸ ਯੁਵਕ ਮੇਲੇ ਦੇ ਦੋ ਪੜਾਅ ਹੋਣਗੇ, ਪਹਿਲੇ ਪੜਾਅ ਦੌਰਾਨ ਸਾਹਿਤਿਕ, ਸੂਖਮ ਅਤੇ ਵਿਰਾਸਤੀ ਕਲਾਵਾਂ ਦੇ ਮੁਕਾਬਲੇ ਮਿਤੀ 11 ਤੋਂ 14 ਨਵੰਬਰ ਨੂੰ ਵਿਦਿਆਰਥੀ ਭਵਨ ਵਿਖੇ ਕਰਵਾਏ ਜਾਣਗੇ ਅਤੇ ਦੂਸਰੇ ਪੜਾਅ ਦੌਰਾਨ ਸੰਗੀਤਕ, ਰੰਗ ਮੰਚ ਅਤੇ ਲੋਕ ਨਾਚਾਂ ਦੇ ਮੁਕਾਬਲੇ ਮਿਤੀ 16 ਤੋਂ 18 ਨਵੰਬਰ ਨੂੰ ਡਾ ਏ.ਐਸ. ਖਹਿਰਾ ਓਪਨ ਏਅਰ ਥੀਏਟਰ ਵਿਖੇ ਕਰਵਾਏ ਜਾਣਗੇ। ਮੇਲੇ ਦਾ ਉਦਘਾਟਨ 16 ਨਵੰਬਰ ਨੂੰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਕਰਨਗੇ ।