Connect with us

ਪੰਜਾਬੀ

ਪੀਏਯੂ ਨੇ ਭੋਜਨ ਸੰਭਾਲ ਬਾਰੇ ਦਿੱਤੀ ਸਿਖਲਾਈ

Published

on

PAU imparted training on food preservation

ਲੁਧਿਆਣਾ : ਪੀ ਏ ਯੂ ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਮਾਰਟ ਪਿੰਡ ਅੱਬੂਵਾਲ ਵਿਖੇ ਡਾ: ਧਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਖੇਤ ਔਰਤਾਂ ਲਈ ਭੋਜਨ ਦੀ ਸੰਭਾਲ ਸਬੰਧੀ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।  ਇਸੇ ਤਰ੍ਹਾਂ ਦੀ ਸਿਖਲਾਈ ਪਿੰਡ ਢੈਪਈ, ਬਲਾਕ ਪੱਖੋਵਾਲ ਵਿਖੇ ਵੀ ਕਰਵਾਈ ਗਈ ਵਿਭਾਗ ਦੇ ਮੁਖੀ ਡਾ.ਕੁਲਦੀਪ ਸਿੰਘ ਨੇ ਕਿਹਾ ਕਿ ਮੌਸਮੀ ਸਬਜ਼ੀਆਂ ਦੀ ਸੰਭਾਲ ਲਈ ਪੇਂਡੂ ਭਾਈਚਾਰੇ ਵਿੱਚ ਹੁਨਰ ਪੈਦਾ ਕਰਨ ਦਾ ਇਹ ਸਹੀ ਸਮਾਂ ਹੈ।

ਡਾ: ਲਖਵਿੰਦਰ ਕੌਰ ਨੇ ਕਿਸਾਨ ਔਰਤਾਂ ਨੂੰ ਭੋਜਨ ਦੀ ਸੰਭਾਲ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਡਾ: ਕੁਲਬੀਰ ਕੌਰ, ਸਹਾਇਕ ਪ੍ਰੋਫੈਸਰ, ਗ੍ਰਹਿ ਵਿਗਿਆਨ ਵਿਭਾਗ ਨੇ ਕੁਝ ਫਲਾਂ ਨੂੰ ਸੰਭਾਲਣ ਦੇ ਸਹੀ ਢੰਗ ਦੇ ਨਾਲ-ਨਾਲ ਲਾਭਾਂ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਆਂਵਲੇ ਦੀ ਚਟਨੀ ਅਤੇ ਅਚਾਰ ਬਣਾਉਣ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ।

Facebook Comments

Trending