Connect with us

ਪੰਜਾਬੀ

ਪੀ.ਏ.ਯੂ. ਨੇ ਖਰ੍ਹਵੇਂ ਅਨਾਜਾਂ ਬਾਰੇ ਦਿੱਤੀ ਸਿਖਲਾਈ 

Published

on

PAU Gave training on whole grains

ਲੁਧਿਆਣਾ : ਬੀਤੇ ਦਿਨੀਂ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਨੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਵਿੱਚ ਮੋਟੇ ਅਨਾਜਾਂ ਦਾ ਪੋਸ਼ਣ ਸੰਬੰਧੀ ਮਹੱਤਵ ਅਤੇ ਪੰਜਾਬੀ ਪਕਵਾਨਾਂ ਵਿੱਚ ਖਰ੍ਹਵੇਂ ਅਨਾਜਾਂ ਦੀ ਵਰਤੋਂ ਵਿਸ਼ੇ ਤੇ ਇੱਕ ਸਿਖਲਾਈ ਪ੍ਰੋਗਰਾਮ ਕਰਵਾਇਆ | ਇਸ ਸਿਖਲਾਈ ਦਾ ਲਾਭ ਲੈਣ ਲਈ 20 ਕਿਸਾਨ ਬੀਬੀਆਂ ਸ਼ਾਮਿਲ ਹੋਈਆਂ |ਖੋਜ ਪ੍ਰੋਜੈਕਟ ਦੇ ਮਾਹਿਰ ਡਾ. ਰੇਨੂੰਕਾ ਅਗਰਵਾਲ ਨੇ ਸਿਖਲਾਈ ਵਿੱਚ ਭਾਗ ਲੈਣ ਵਾਲੀਆਂ ਬੀਬੀਆਂ ਨੂੰ ਦੱਸਿਆ ਕਿ ਸਾਲ 2023 ਨੂੰ ਖਰ੍ਹਵੇਂ ਅਨਾਜਾਂ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ |

ਉਹਨਾਂ ਦੱਸਿਆ ਕਿ ਸਾਡੇ ਭੋਜਨ ਵਿੱਚ ਪੋਸ਼ਣ ਦੀ ਪੂਰਤੀ ਲਈ ਖਰ੍ਹਵੇਂ ਅਨਾਜਾਂ ਦੀ ਵਰਤੋਂ ਦਾ ਵਿਸ਼ੇਸ਼ ਮਹੱਤਵ ਹੈ | ਉਹਨਾਂ ਨੇ ਕਿਸਾਨ ਬੀਬੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਅਤੇ ਪਰਿਵਾਰ ਦੀ ਰੋਜ਼ਾਨਾਂ ਖੁਰਾਕ ਵਿੱਚ ਖਰ੍ਹਵੇਂ ਅਨਾਜਾਂ ਨੂੰ ਸ਼ਾਮਿਲ ਕਰਨ ਅਤੇ ਨਾਲ ਹੀ ਪੰਜਾਬੀ ਦੇ ਪਕਵਾਨਾਂ ਵਿੱਚ ਖਰ੍ਹਵੇਂ ਅਨਾਜਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ |ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੇ ਇਸ ਸਿਖਲਾਈ ਪ੍ਰੋਗਰਾਮ ਤੋਂ ਬੇਹੱਦ ਲਾਭ ਲਿਆ  |

Facebook Comments

Trending