Connect with us

ਪੰਜਾਬੀ

 ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਕਰਵਾਇਆ ਉਤਸ਼ਾਹ ਵਰਧਕ ਭਾਸ਼ਣ 

Published

on

Motivational speech for teachers and students

ਲੁਧਿਆਣਾ : ਪੀ.ਏ.ਯੂ. ਦੇ ਬਾਗਬਾਨੀ ਅਤੇ ਜੰਗਲਾਤ ਕਾਲਜ ਵੱਲੋਂ ਪਾਲ ਆਡੀਟੋਰੀਅਮ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਇਸ ਦੇ ਵਿਚਾਰ-ਵਟਾਂਦਰਾ ਸੈਸਨ ਵਿੱਚ ਡਾ. ਹਿਮਾਂਸ਼ੂ ਗੋਇਲ ਨੇ ਕਾਲਜ ਦੀ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਭਾਸ਼ਣ ਦਿੱਤਾ | ਉਨ੍ਹਾਂ ਨੇ ਆਪਣੇ ਉਤਸ਼ਾਹ ਵਰਧਕ ਭਾਸ਼ਣ ਵਿੱਚ ਦੱਸਿਆ ਕਿ ਹਾਂ ਵਾਚੀ ਨਜ਼ਰੀਏ ਨਾਲ ਖੁਸ਼ੀ ਨੂੰ ਹਾਸਲ ਕੀਤਾ ਅਤੇ ਫੈਲਾਇਆ ਜਾ ਸਕਦਾ ਹੈ |

ਨਾਂ ਵਾਚੀ ਵਿਚਾਰ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਿਗਾੜ ਰਹੇ ਹਨ| ਭਾਸ਼ਣ ਦੌਰਾਨ ਡਾ. ਗੋਇਲ ਨੇ ਦੱਸਿਆ ਕਿ ਕਿਵੇਂ ਖੁਸੀ ਦੀ ਸਕਤੀ ਬਹੁਤ ਹੀ ਘਾਤਕ ਬਿਮਾਰੀਆਂ ਨੂੰ ਠੀਕ ਕਰਨ ਲਈ ਦਵਾਈ ਵਜੋਂ ਕੰਮ ਕਰਦੀ ਹੈ| ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀ ਜੀਵਨਸ਼ੈਲੀ ਅਪਨਾਉਣ ਲਈ ਪ੍ਰੇਰਿਤ ਕੀਤਾ ਜਿਸ ਨਾਲ ਮਨ ਦੀ ਸਕਾਰਾਤਮਕਤਾ ਵਧਦੀ ਹੈ| ਉਹਨਾਂ ਵਿਦਿਆਰਥੀਆਂ ਨੂੰ ਨਿਮਰ ਬਣਨ ਅਤੇ ਲੋਕਾਂ ਨਾਲ ਉਸ ਤਰ੍ਹਾਂ ਦਾ ਵਿਹਾਰ ਕਰਨ ’ਤੇ ਜੋਰ ਦਿੱਤਾ |

Facebook Comments

Trending