Connect with us

ਪੰਜਾਬ ਨਿਊਜ਼

ਪੀ.ਏ.ਯੂ. ਦੇ ਪੰਜ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਜਿੱਤੀਆਂ

Published

on

PAU Five students won Prime Minister's Fellowships

ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਆਪਣੀਆਂ ਅਕਾਦਮਿਕ ਪ੍ਰਾਪਤੀਆਂ ਵਿਚ ਹੋਰ ਵਿਸਥਾਰ ਕਰਦਿਆਂ ਰਾਸ਼ਟਰ ਪੱਧਰ ਤੇ 18 ਪ੍ਰਧਾਨ ਮੰਤਰੀ ਫੈਲੋਸ਼ਿਪਾਂ ਵਿੱਚੋਂ ਪੰਜ ਹਾਸਲ ਕੀਤੀਆਂ ਹਨ | ਇਹਨਾਂ ਵਿਦਿਆਰਥੀਆਂ ਵਿਚ ਬਾਇਓਤਕਨਾਲੋਜੀ ਅਤੇ ਮੌਲੀਕਿਊਲਰ ਬਾਇਓਲੋਜੀ ਵਿਚ ਪੀ ਐੱਚ ਡੀ ਕਰਨ ਵਾਲੇ ਨਿਲਾਂਸ਼ ਯਾਦਵ ਸ਼ਾਮਿਲ ਹਨ | ਇਸਦੇ ਨਾਲ ਹੀ ਦਯਾਨੰਦ, ਪ੍ਰਵੀਨ ਕੁਮਾਰ ਅਲਗੱਪਨ ਅਤੇ ਰੇਵੱਨੀਆ ਮਲਾਇਆ ਗੋਥੇ ਨੇ ਵੀ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਹਾਸਲ ਕੀਤੀਆਂ | ਇਹ ਵਿਦਿਆਰਥੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਪੀ ਐੱਚ ਡੀ ਦੇ ਖੋਜਾਰਥੀ ਹਨ | ਇਕ ਹੋਰ ਵਿਦਿਆਰਥੀ ਦਿਵਿਆ ਭਾਰਤੀ ਨੇ ਇਸੇ ਫੈਲੋਸ਼ਿਪ ਨੂੰ ਹਾਸਲ ਕੀਤਾ |

ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨਾਲ ਖੁਸ਼ੀ ਮਹਿਸੂਸ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਹਨਾਂ ਫੈਲੋਸ਼ਿਪ ਜੇਤੂਆਂ ਨੂੰ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਫੈਲੋਸ਼ਿਪ ਪੀ ਐੱਚ ਡੀ ਦੀ ਖੋਜ ਲਈ ਭਾਰਤ ਸਰਕਾਰ ਵਲੋਂ ਪ੍ਰਦਾਨ ਕੀਤੀ ਜਾਂਦੀ ਹੈ | ਇਸ ਯੋਜਨਾ ਦਾ ਉਦੇਸ਼ ਸਿਖਿਆਰਥੀਆਂ ਨੂੰ ਉਦਯੋਗ ਅਨੁਕੂਲ ਖੋਜਾਂ ਲਈ ਪੇ੍ਰਰਿਤ ਕਰਨਾ ਹੈ | ਫੈਲੋਸ਼ਿਪ ਅਧੀਨ ਕੁਲ ਵਕਤੀ ਪੀ ਐੱਚ ਡੀ ਖੋਜਾਰਥੀਆਂ ਦਾ ਅੱਧਾ ਵਜ਼ੀਫਾ ਸਰਕਾਰ ਵੱਲੋਂ ਅਤੇ ਬਾਕੀ ਸੰਬੰਧਿਤ ਕੰਪਨੀ ਵੱਲੋਂ ਖੋਜ ਪ੍ਰੋਜੈਕਟ ਲਈ ਦਿੱਤਾ ਜਾਂਦਾ ਹੈ |

Facebook Comments

Trending