ਖੇਤੀਬਾੜੀ

ਪੀ.ਏ.ਯੂ. ਨੇ ਪਨਸੀਡ ਦੇ ਬੀਜ ਉਤਪਾਦਨ ਪ੍ਰੋਗਰਾਮ ਵਿੱਚ ਸਹਿਯੋਗ ਦਾ ਪ੍ਰਗਟਾਇਆ ਭਰੋਸਾ 

Published

on

ਲੁਧਿਆਣਾ : ਪਨਸੀਡ ਦੇ ਨੁਮਾਇੰਦਿਆਂ ਨੇ ਅੱਜ ਪੰਜਾਬ ਐਗਰੀਕਲਚਰਲ ਯੁਨੀਵਰਸਿਟੀ, ਲੁਧਿਆਣਾ ਦਾ ਦੌਰਾ ਕਰਕੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਬੀਜ ਉਤਪਾਦਨ ਨੂੰ ਮਜਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ|
ਕਿਫਾਇਤੀ ਭਾਅ ’ਤੇ ਵਧੀਆ ਮਿਆਰ ਦੇ ਬੀਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਨੇ ਬੀਜ ਉਤਪਾਦਨ ਲਈ ਢੁਕਵੀਆਂ ਕਿਸਮਾਂ ਦੀ ਚੋਣ ਕਰਨ ਹਿਤ ਪੀ.ਏ.ਯੂ. ਤੋਂ ਸਹਿਯੋਗ ਦੀ ਮੰਗ ਕੀਤੀ| ਉਨ੍ਹਾਂ ਅੱਗੇ ਕਿਹਾ ਕਿ ਪਨਸੀਡ ਇੱਕ ਸਰਕਾਰੀ ਬੀਜ ਉਤਪਾਦਨ ਏਜੰਸੀ ਹੈ ਇਸ ਲਈ ਇਹ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਵਿੱਚ ਵੀ ਯੂਨੀਵਰਸਿਟੀ ਦੀ ਸਹਾਇਤਾ ਨੂੰ ਪਹਿਲ ਦੇਵੇਗੀ|
ਵਾਈਸ ਚਾਂਸਲਰ ਡਾ. ਗੋਸਲ ਨੇ ਯੂਨੀਵਰਸਿਟੀ ਦੀ ਖੋਜ ਬਾਰੇ ਰੂਪ ਰੇਖਾ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਇਸ ਕੋਲ ਕਿਸਾਨਾਂ ਨੂੰ ਮਿਆਰੀ ਬੀਜ ਅਤੇ ਪੌਦੇ ਮੁਹੱਈਆ ਕਰਾਉਣ ਦੇ ਨਾਲ-ਨਾਲ ਬੀਜਣ ਸਮੱਗਰੀ ਉਪਲਬਧ ਕਰਾਉਣ ਲਈ ਇੱਕ ਵਿਸਾਲ ਅਤੇ ਮਜ਼ਬੂਤ ਬੀਜ ਉਤਪਾਦਨ ਪ੍ਰੋਗਰਾਮ ਮੌਜੂਦ ਹੈ| ਇਸੇ ਤਰ੍ਹਾਂ ਨਵੀਆਂ ਫਸਲਾਂ ਦੀਆਂ ਕਿਸਮਾਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਸਥਾਨਾਂ ’ਤੇ ਖੋਜ ਪ੍ਰਯੋਗ  ਕਰਵਾਏ ਜਾਂਦੇ ਹਨ|
ਉਨ੍ਹਾਂ ਭਰੋਸਾ ਦਿਵਾਇਆ ਕਿ ਪੀਏਯੂ ਪਨਸੀਡ ਦੇ ਬੀਜ ਉਤਪਾਦਨ ਪ੍ਰੋਗਰਾਮ ਨੂੰ ਤੇਜ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ| ਮੀਟਿੰਗ ਦੌਰਾਨ ਪਨਸੀਡ ਤੋਂ ਬਲਦੀਪ ਸਿੰਘ ਸੋਹੀ ਅਤੇ ਰਮਨਦੀਪ ਸਿੰਘ ਸਿੱਧੂ ਤੋਂ ਇਲਾਵਾ ਕ੍ਰਿਸੀ ਵਿਗਿਆਨ ਕੇਂਦਰ ਸਮਰਾਲਾ ਤੋਂ ਡਾ. ਦਵਿੰਦਰ ਤਿਵਾੜੀ ਵੀ ਹਾਜਰ ਸਨ| ਅਖੀਰ ਵਿੱਚ ਪਨਸੀਡ ਦੀ ਟੀਮ ਨੇ ਸੰਚਾਰ ਕੇਂਦਰ ਦਾ ਦੌਰਾ ਵੀ ਕੀਤਾ

Facebook Comments

Trending

Copyright © 2020 Ludhiana Live Media - All Rights Reserved.