Connect with us

ਖੇਤੀਬਾੜੀ

ਤੇਲਅਵੀਵ ਅਤੇ ਥਾਪਰ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਪਾਣੀਆਂ ਦੀ ਵਰਤੋਂ ਬਾਰੇ ਕੀਤੀ ਚਰਚਾ

Published

on

PAU Experts discussed the use of water with scientists from Tel Aviv and Thapar University

ਲੁਧਿਆਣਾ :  ਪੀ.ਏ.ਯੂ. ਵਿੱਚ ਗੰਦੇ ਪਾਣੀਆਂ ਦੀ ਵਰਤੋਂ ਬਾਰੇ ਇੱਕ ਬਹੁ ਸੰਸਥਾਵੀ ਪ੍ਰੋਜੈਕਟ ਸੰਬੰਧੀ ਉੱਚ ਪੱਧਰੀ ਗੱਲਬਾਤ ਹੋਈ । ਇਸ ਵਿੱਚ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਇਜ਼ਰਾਈਲ ਦੀ ਤੇਲ-ਅਵੀਵ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇੱਕ ਟੀਮ ਅਤੇ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਮਾਹਿਰ ਵੀ ਸ਼ਾਮਿਲ ਸਨ । ਇਸ ਪ੍ਰੋਜੈਕਟ ਦਾ ਸਿਰਲੇਖ ’ਸੂਖਮ ਜੀਵ-ਜੰਤੂਆਂ ਦੀ ਵਰਤੋਂ ਕਰਦੇ ਹੋਏ ਗੰਦੇ ਪਾਣੀ ਦੀ ਵਰਤੋਂ’ ਹੈ। ਮਾਹਿਰਾਂ ਨੇ ਇਸ ਪ੍ਰੋਜੈਕਟ ਦੀ ਤਰੱਕੀ ਬਾਰੇ ਵਿਚਾਰ-ਵਟਾਂਦਰਾ ਕੀਤਾ।

ਪ੍ਰੋਜੈਕਟ ਦੇ ਮੁੱਖ ਨਿਗਰਾਨਾਂ ਵਿੱਚ ਤੇਲ ਅਵੀਵ ਯੂਨੀਵਰਸਿਟੀ ਦੇ ਪ੍ਰੋ. ਹਦਾਸ ਮਮਾਣੇ, ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਡਾ. ਅਮਿਤ ਧੀਰ ਅਤੇ ਪੀ.ਏ.ਯੂ. ਦੇ ਡਾ. ਗੁਰਵਿੰਦਰ ਸਿੰਘ ਕੋਚਰ  ਨੇ ਟੀਮ ਦੇ ਹੋਰ ਮੈਂਬਰਾਂ ਨਾਲ ਮਾਈਕ੍ਰੋਬਾਇਲ ਦੀ ਸਹਾਇਤਾ ਨਾਲ ਗੰਦੇ ਪਾਣੀ ਦੇ ਸੁਧਾਰ ਦੇ ਮਾਡਲ ਬਾਰੇ ਚਰਚਾ ਕੀਤੀ । ਪ੍ਰੋ. ਹਦਾਸ ਮਮਾਨੇ ਨੇ ਦੱਸਿਆ ਕਿ ਉਹ ਮਾਈਕ੍ਰੋਬਾਇਲ ਸੋਖਣ ਲਈ ਸਮੱਗਰੀ ਪ੍ਰਦਾਨ ਕਰੇਗੀ ਜੋ ਗੰਦੇ ਪਾਣੀ ਦੇ ਸੁਧਾਰ ਦੀ ਸਹੂਲਤ ਦੇਵੇਗੀ।

ਟਰੀਟ ਕੀਤੇ ਪਾਣੀ ਦੀ ਵਰਤੋਂ ਕਣਕ-ਮੱਕੀ ਦੀ ਸਿੰਚਾਈ ਲਈ ਕੀਤੀ ਜਾਵੇਗੀ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਡੀਨ, ਕਾਲਜ ਦੇ ਡੀਨ ਆਫ ਬੇਸਿਕ ਸਾਇੰਸਜ ਐਂਡ ਹਿਊਮੈਨਟੀਜ਼ ਡਾ: ਸੰਮੀ ਕਪੂਰ ਨੇ ਇਸ ਪ੍ਰੋਜੈਕਟ ਦੀ ਸਫਲਤਾ ਲਈ ਆਪਣੀਆਂ ਸੁਭ ਕਾਮਨਾਵਾਂ ਦਿੱਤੀਆਂ।

Facebook Comments

Trending