Connect with us

ਪੰਜਾਬੀ

ਪੀਏਯੂ ਮਾਹਿਰ ਨੇ ਸਰਵੋਤਮ ਖੋਜ ਪੇਪਰ ਲਈ ਜਿੱਤਿਆ ਇਨਾਮ 

Published

on

PAU expert wins prize for best research paper
ਲੁਧਿਆਣਾ : ਪੀ ਏ ਯੂ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਚ ਮੱਕੀ ਰੋਗ ਮਾਹਿਰ ਵਿਗਿਆਨੀ ਡਾ. ਹਰਲੀਨ ਕੌਰ ਨੇ ਭਾਰਤੀ ਫਾਈਟੋਪੈਥੋਲੋਜੀਕਲ ਸੋਸਾਇਟੀ ਦੀ 75ਵੀਂ ਸਲਾਨਾ ਮੀਟਿੰਗ ਅਤੇ “ਪੌਦਾ ਅਤੇ ਮਿੱਟੀ ਸਿਹਤ ਪ੍ਰਬੰਧਨ: ਮੁੱਦਿਆਂ ‘ਤੇ ਪਲੈਟੀਨਮ ਜੁਬਲੀ ਕਾਨਫਰੰਸ ਦੌਰਾਨ ਸਰਵੋਤਮ ਖੋਜ ਪੇਪਰ ਇਨਾਮ ਜਿੱਤਿਆ। ਇਹ ਕਾਨਫਰੰਸ ਮੈਸੂਰ ਯੂਨੀਵਰਸਿਟੀ ਵਿਖੇ ਮੱਕੀ ਦੇ ਰੋਗਾਂ ਦੀ ਰੋਕਥਾਮ ਬਾਰੇ ਨਵੀਂ ਤਰੀਕਿਆਂ ਨੂੰ ਸਾਂਝਾ ਕਰਨ ਲਈ ਕਰਵਾਈ ਗਈ ਸੀ।
ਡਾ ਹਰਲੀਨ ਨੇ ਇਸ ਦੌਰਾਨ ਆਪਣਾ ਖੋਜ ਪੇਪਰ ਪੇਸ਼ ਕੀਤਾ ਜਿਸ ਲਈ ਉਨ੍ਹਾਂ ਨੂੰ ਸਰਵੋਤਮ ਨਰਸਿਮਹਨ ਮੈਡਲ ਐਵਾਰਡ  ਅਤੇ ਪ੍ਰਦਾਨ ਕੀਤਾ ਗਿਆ । ਡਾ ਹਰਲੀਨ ਕੌਰ ਸੰਬੰਧਿਤ ਵਿਸ਼ੇ ਬਾਰੇ ਭਾਰਤੀ ਖੇਤੀ ਖੋਜ ਸੰਸਥਾਨ ਦੇ ਮੱਕੀ ਖੋਜ ਸੰਸਥਾਨ, ਲੁਧਿਆਣਾ ਤੋਂ ਇਲਾਵਾ ਜੀ.ਬੀ. ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਪੰਤਨਗਰ ਅਤੇ ਸੀ.ਸੀ.ਐੱਸ. ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਆਰ.ਆਰ.ਐੱਸ. ਉਚਾਨੀ, ਕਰਨਾਲ
ਦੇ ਵਿਗਿਆਨੀਆਂ ਦੀ ਟੀਮ ਦੀ ਅਗਵਾਈ ਕਰਦੇ ਹਨ।

Facebook Comments

Trending