Connect with us

ਪੰਜਾਬੀ

ਸਿਵਲ ਹਸਪਤਾਲ ‘ਚ ਮਰੀਜ਼ਾਂ ਦੀ ਸਹੂਲਤ ਲਈ ਰੋਗੀ ਸਹਾਇਤਾ ਕੇਦਰ ਸ਼ੁਰੂ – ਸਿਵਲ ਸਰਜਨ

Published

on

Patient assistance center started for the convenience of patients in Civil Hospital - Civil Surgeon

ਲੁਧਿਆਣਾ :  ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵਲੋ ਸਰਕਾਰੀ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵੱਲੋ ਉਪਰਾਲੇ ਸੁਰੁ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰ ਵਲੋ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦੀ ਸਹੀ ਜਾਣਕਾਰੀ ਮਰੀਜਾਂ ਤੱਕ ਪਹੁੰਚ ਸਕੇ।

ਇਸ ਸਬੰਧੀ ਮਰੀਜ਼਼ਾਂ ਨੂੰ ਆ ਰਹੀਆਂ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਹਸਪਤਾਲ ਵਿਚ ਰੋਗੀ ਸਹਾਇਤਾ ਕੇਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਗੀ ਸਹਾਇਤਾ ਕੇਦਰਾਂ ਰਾਹੀ ਹੁਣ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਡਾਟਕਰ ਤੋ ਚੈਕਅਪ ਕਰਾਉਣ ਅਤੇ ਦਵਾਈਆਂ ਲੈਣ ਸਬੰਧੀ ਕੋਈ ਮੁਸ਼ਕਿਲ ਪੇਸ਼ ਨਹੀ ਆਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਰੋਗੀ ਸਹਾਇਤਾ ਕੇਦਰ ਬੱਚਾ ਜੱਚਾ ਵਿਭਾਗ, ਐਮਰਜੈਂਸੀ ਵਿਭਾਗ ਅਤੇ ਓ.ਪੀ.ਡੀ. ਵਿਭਾਗ ਵਿਚ ਸਥਾਪਤ ਕੀਤੇ ਗਏ ਹਨ।

Facebook Comments

Trending