ਪੰਜਾਬੀ

ਆਰੀਆ ਕਾਲਜ ਗਰਲਜ਼ ਸੈਕਸ਼ਨ ਦੀ ‘ਹਰ ਘਰ ਤਿਰੰਗਾ ਅਭਿਆਨ’ ਵਿਚ ਭਾਗੀਦਾਰੀ

Published

on

ਲੁਧਿਆਣਾ : ਆਰੀਆ ਕਾਲਜ ਗਰਲਜ਼ ਸੈਕਸ਼ਨ, ਲੁਧਿਆਣਾ ਨੇ ਦੇਸ਼ ਦੀ ਆਜ਼ਾਦੀ ਦੇ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ‘ਆਜ਼ਾਦੀ ਕਾ ਅਮ੍ਰਿਤ ਮਹਾਂਉਤਸਵ’ ਅਧੀਨ ‘ਹਰ ਘਰ ਤਿਰੰਗਾ’ ਅਭਿਆਨ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਅਭਿਆਨ ਅਧੀਨ ਕਰਵਾਈ ਗਈ ਹਰੇਕ ਗਤੀਵਿਧੀ ਦਾ ਉਦੇਸ਼ ਦੇਸ਼ ਦੀ ਆਜ਼ਾਦੀ ਦੇ ਸੁਨਹਿਰੇ ਸਮੇਂ ਨੂੰ ਯਾਦ ਕਰਦਿਆਂ ਆਪਣੇ ਵੀਰ ਨਾਇਕਾਂ ਨੂੰ ਸ਼ਰਧਾਂਜਲੀ ਦੇਣਾ ਰਿਹਾ।

ਕਾਲਜ ਵਿੱਚ 3 ਅਗਸਤ, 2022 ਤੋਂ ਸ਼ੁਰੂ ਹੋਈਆਂ ਗਤੀਵਿਧੀਆਂ ਵਿਚ ਲੇਖ -ਰਚਨਾ, ਪੋਸਟਰ -ਮੇਕਿੰਗ ,ਸਲੋਗਨ -ਲੇਖਣ, ਵੀਡੀਓ ਮੇਕਿੰਗ, ਸੈਲਫੀ -ਵਿਦ – ਤਿਰੰਗਾ, ਗੀਤ ਗਾਇਣ, ਕਵਿਤਾ ਉਚਾਰਨ ਆਦਿ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਾਰੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਦੇਸ਼ ਭਗਤੀ ਦੀ ਭਾਵਨਾ ਵਿਚ ਰੰਗੀਆਂ ਇਨ੍ਹਾਂ ਸਾਰੀਆਂ ਗਤੀਵਿਧੀਆਂ ਦਾ ਅੰਤ ਵਿਦਿਆਰਥਣਾਂ ਦੁਆਰਾ ਕੀਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਹੋਇਆ।

ਇਸ ਮੌਕੇ ਵਿਦਿਆਰਥਣਾਂ ਨੂੰ ਆਜ਼ਾਦੀ ਦੇ ਸੰਘਰਸ਼ਮਈ ਸਫ਼ਰ ਤੋਂ ਜਾਣੂ ਕਰਵਾਉਣ ਅਤੇ ਉਹਨਾਂ ਦੇ ਮਨਾਂ ਵਿਚ ਰਾਸ਼ਟਰੀ ਭਾਵਨਾ ਜਗਾਉਣ ਲਈ ਡਿਜੀਟਲ ਪ੍ਰਦਰਸ਼ਨੀ ਵੀ ਦਿਖਾਈ ਗਈ। ਆਰੀਆ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਸ੍ਰੀਮਤੀ ਸ਼ਤੀਸਾ ਸ਼ਰਮਾ ਨੇ ਇਹਨਾਂ ਗਤੀਵਿਧੀਆਂ ਰਾਹੀਂ ਵਿਦਿਆਰਥਣਾਂ ਵਿਚ ਦੇਸ਼ ਪ੍ਰਤੀ ਆਪਣੇ ਕਰਤਵਾਂ ਅਤੇ ਰਾਸ਼ਟਰੀ ਭਾਵਨਾ ਜਗਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।

ਕਾਲਜ ਪ੍ਰਿੰਸੀਪਲ ਡਾ ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥਣਾਂ ਨੂੰ ਆਜ਼ਾਦੀ ਦਾ ਮੁੱਲ ਪਹਿਚਾਨਣ ਦੀ ਸਿੱਖਿਆ ਦਿੱਤੀ। ਕਾਲਜ ਦੇ ਇੰਚਾਰਜ ਸ਼੍ਰੀਮਤੀ ਕੂਮੁਦ ਚਾਵਲਾ ਨੇ ਵਿਦਿਆਰਥਣਾਂ ਨੂੰ ਭਵਿੱਖ ਵਿਚ ਚੰਗੇ ਨਾਗਰਿਕ ਬਣਨ ਅਤੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਆ ।

Facebook Comments

Trending

Copyright © 2020 Ludhiana Live Media - All Rights Reserved.