Connect with us

ਪੰਜਾਬੀ

ਪੰਜਾਬ ਦੇ ਪਿੰਡਾ ਦੇ ਵਿਕਾਸ ਦੀ ਸ਼ੁਰੂਆਤ ਪੰਚਾਇਤਾਂ ਨੂੰ ਕਰਨੀ ਹੋਵੇਗੀ-ਕੈਬਿਨਟ ਮੰਤਰੀ ਗੁਰਕੀਰਤ ਸਿੰਘ

Published

on

Panchayats To Initiate Rural Development In Punjab: Cabinet Minister Gurkeerat Singh

ਖੰਨਾ :  ਖੰਨਾ ਵਿਖੇ ਕੈਬਿਨਟ ਮੰਤਰੀ ਗੁਰਕੀਰਤ ਸਿੰਘ ਨੇ 39 ਗ੍ਰਾਮ ਪੰਚਾਇਤਾਂ ਨੂੰ ਪੰਜਾਬ ਨਿਰਮਾਣ ਦੇ ਤਹਿਤ ਪਿੰਡਾਂ ਦੇ ਵਧੇਰੇ ਵਿਕਾਸ ਲਈ 3 ਕਰੋੜ 86 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਅਤੇ ਉਹਨਾਂ ਨੇ ਕਿਹਾ ਕਿ ਤਰੱਕੀ ਨਾਲ ਹੀ ਹਰ ਇਨਸਾਨ ਦੀ ਜ਼ਿੰਦਗੀ ਚ ਵਧੇਰੇ ਸੁਧਾਰ ਹੋ ਸਕਦੇ ਹਨ। ਇਸ ਮੌਕੇ ਚੇਅਰਮੈਨ ਬਲਾਕ ਸੰਮਤੀ ਖੰਨਾ ਸਤਨਾਮ ਸਿੰਘ ਸੋਨੀ ਨੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਅਪਗ੍ਰੇਡ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨਾਲ ਚੇਅਰਮੈਨ ਮਾਰਕਿਟ ਕਮੇਟੀ ਖੰਨਾ ਗੁਰਦੀਪ ਸਿੰਘ ਰਸੂਲੜਾ ਅਤੇ ਹਰਜਿੰਦਰ ਸਿੰਘ ਇਕਲਾਹਾ ਵੀ ਅੱਜ ਦੀ ਮੀਟਿੰਗ ਵਿੱਚ ਮੌਜੂਦ ਸਨ।

ਗੁਰਕੀਰਤ ਸਿੰਘ ਨੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਪੰਜਾਬ ਦੇ ਪਿੰਡ ਸੂਬੇ ਦੀ ਰੀੜ ਦੀ ਹੱਡੀ ਹਨ ਅਤੇ ਪਿੰਡਾ ਦੇ ਅਸਲ ਵਿਕਾਸ ਲਈ ਹਰ ਪਿੰਡ ਦੀ ਪੰਚਾਇਤ ਨੂੰ ਹੀ ਸ਼ੁਰੂਆਤ ਕਰਨੀ ਹੋਵੇਗੀ। ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਚਰਨਜੀਤ ਸਿੰਘ ਜੀ ਚੰਨੀ 27 ਦਿਸੰਬਰ ਨੂੰ ਪਿੰਡ ਰੋਹਣੋ ਕਲਾਂ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਨਗੇ ਅਤੇ ਸਪੋਰਟਸ ਪਾਰਕ ਅਤੇ ਪੰਚਾਇਤ ਘਰ ਦਾ ਉਦਘਾਟਨ ਵੀ ਕਰਨਗੇ।

ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ 27 ਦਿਸੰਬਰ ਨੂੰ ਹੋਣ ਵਾਲੀ ਰੈਲੀ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਸੱਦਾ ਦਿੱਤਾ । ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਹਮੇਸ਼ਾ ਉਹਨਾਂ ਨੇ ਲੋਕਾਂ ਦੇ ਹਿਤ ਲਈ ਹੀ ਕੰਮ ਕੀਤਾ ਹੈ।

ਇਸੇ ਮੌਕੇ ਦੋਰਾਨ ਉਹਨਾਂ ਨਾਲ ਰੁਪਿੰਦਰ ਸਿੰਘ ਰਾਜਾ ਗਿੱਲ ,ਰਜਿੰਦਰ ਸਿੰਘ ਲੱਖਾ ਰੌਣੀ,ਗੁਰਮੁਖ ਸਿੰਘ ਚਾਹਲ,ਸਿਆਸੀ ਸਕੱਤਰ ਹਰਿੰਦਰ ਸਿੰਘ,ਭਲਿੰਦਰ ਸਿੰਘ,ਯਾਦਵਿੰਦਰ ਸਿੰਘ ਲਿਬੜਾ,ਅਵਤਾਰ ਸਿੰਘ ਬੀਜਾ,ਸੰਤ ਸਿੰਘ ਬੁੱਲ੍ਹੇਪੁਰ,ਗੁਰਮੁਖ ਸਿੰਘ ਬੁੱਲ੍ਹੇਪੁਰ ਸਾਬਕਾ ਸਰਪੰਚ ਜਸਪਾਲ ਸਿੰਘ,ਬਲਜਿੰਦਰ ਸਿੰਘ ਮਾਣਕ ਮਾਜਰਾ ਮੌਜੂਦ ਸਨ।

Facebook Comments

Trending