ਪੰਜਾਬ ਨਿਊਜ਼

ਪੀ. ਸੀ. ਐਮ. ਐਸ. ਐਸੋਸੀਏਸ਼ਨ ਵਲੋਂ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਹਸਪਤਾਲਾਂ ‘ਚ ਡਾਕਟਰ ਭਰਤੀ ਕਰਨ ਲਈ ਸੁਝਾਅ

Published

on

ਲੁਧਿਆਣਾ : ਸਰਕਾਰੀ ਡਾਕਟਰਾਂ ਦੀ ਸਿਰਮੌਰ ਜਥੇਬੰਦੀ ਪੀ. ਸੀ. ਐਮ. ਐਸ. ਐਸੋਸੀਏਸ਼ਨ ਵਲੋਂ ਮੁਹੱਲਾ ਕਲੀਨਿਕ ਖੋਲ੍ਹਣ ‘ਤੇ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਕਿਹਾ ਕਿ ਸੂਬੇ ‘ਚ ਪਹਿਲਾਂ ਹੀ ਐਸ. ਐਚ. ਸੀਜ, ਪੀ. ਐਚ. ਸੀਜ ਅਤੇ ਸੀ. ਐਚ. ਸੀਜ ਦਾ ਇਕ ਵਿਆਪਕ ਨੈੱਟਵਰਕ ਹੈ, ਜੋ ਸੂਬੇ ਦੇ ਦੂਰ-ਦੁਰਾਡੇ ਦੇ ਖੇਤਰਾਂ ‘ਚ ਵੀ ਪ੍ਰਾਇਮਰੀ ਹੈਲਥ ਕੇਅਰ ਪ੍ਰਦਾਨ ਕਰ ਰਹੇ ਹਨ।

ਐਸੋਸੀਏਸ਼ਨ ਅਨੁਸਾਰ ਇਨ੍ਹਾਂ ‘ਚੋਂ ਬਹੁਤਿਆਂ ਨੂੰ ਸਟਾਫ਼ ਦੀ ਭਾਰੀ ਕਮੀ ਅਤੇ ਢੁਕਵੇਂ ਬੁਨਿਆਦੀ ਢਾਂਚੇ/ਉਪਕਰਨ/ ਦਵਾਈਆਂ/ਫ਼ੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬਾ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਭਰ ‘ਚ ਮੈਡੀਕਲ ਅਫ਼ਸਰਾਂ ਦੀਆਂ ਲਗਪਗ 1000 ਅਸਾਮੀਆਂ ਖ਼ਾਲੀ ਪਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਜਥੇਬੰਦੀ ਮੁਹੱਲਾ ਕਲੀਨਿਕਾਂ ਦੇ ਰੂਪ ‘ਚ ਸਿਹਤ ਸੰਭਾਲ ਸੇਵਾਵਾਂ ਦੇ ਹੋਰ ਵਿਸਤਾਰ ਦਾ ਸਵਾਗਤ ਕਰਦੀ ਹੈ।

ਨਿਗੂਣੇ ਸਿਹਤ ਬਜਟ ਨਾਲ ਮੌਜੂਦਾ ਸਿਹਤ ਦੇਖਭਾਲ ਢਾਂਚੇ ਨੂੰ ਮਜ਼ਬੂਤ ਕੀਤੇ ਬਿਨਾਂ ਜਥੇਬੰਦੀ ਨੂੰ ਸ਼ੱਕ ਹੈ ਕਿ, ਕੀ ਇਹ ਮੁਹੱਲਾ ਕਲੀਨਿਕ ਆਪਣੇ ਉਦੇਸ਼ ਨੂੰ ਪੂਰਾ ਕਰਨਗੇ ਜਾਂ ਨਹੀਂ। ਇਸ ਮੌਕੇ ਡਾ. ਗਗਨਦੀਪ ਸਿੰਘ ਅਤੇ ਡਾ. ਇੰਦਰਵੀਰ ਸਿੰਘ ਮੁੱਖ ਸਲਾਹਕਾਰ ਨੇ ਕਿਹਾ ਕਿ ਜਥੇਬੰਦੀ ਡਾਕਟਰਾਂ ਲਈ ਐਡਹਾਕ/ਗੈਰ-ਰੈਗੂਲਰ ਨੌਕਰੀਆਂ ਦੀ ਸਿਰਜਣਾ ਦੇ ਵਿਰੁੱਧ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪਹਿਲਾਂ ਰੈਗੂਲਰ ਡਾਕਟਰਾਂ ਦੀ ਭਰਤੀ ਕੀਤੀ ਜਾਵੇ।

Facebook Comments

Trending

Copyright © 2020 Ludhiana Live Media - All Rights Reserved.