ਖੇਤੀਬਾੜੀ

ਪੀ.ਏ.ਯੂ. ਦੀ ਵਿਗਿਆਨੀ ਨੂੰ ਮਿਲਿਆ ਵਿਮੈਨ ਐਕਸੀਲੈਂਸ ਐਵਾਰਡ

Published

on

ਲੁਧਿਆਣਾ : ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਵਿੱਚ ਮੌਲੀਕਿਊਲਰ ਜੀਨ ਵਿਗਿਆਨੀ ਵਜੋਂ ਕਾਰਜਸ਼ੀਲ ਡਾ. ਨੀਤਿਕਾ ਸੰਧੂ ਨੂੰ ਬੀਤੇ ਦਿਨੀਂ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ ਵੱਲੋਂ 2022 ਲਈ ਵਿਮੈਨ ਐਕਸੀਲੈਂਸ ਐਵਾਰਡ ਹਾਸਲ ਹੋਇਆ ਹੈ । ਇਹ ਐਵਾਰਡ ਖੋਜ ਦੇ ਖੇਤਰ ਵਿੱਚ ਜ਼ਿਕਰਯੋਗ ਪ੍ਰਾਪਤੀ ਕਰਨ ਵਾਲੀ ਔਰਤ ਵਿਗਿਆਨੀ ਨੂੰ ਦਿੱਤਾ ਜਾਂਦਾ ਹੈ ।

ਇਸ ਐਵਾਰਡ ਤਹਿਤ ਡਾ. ਨੀਤਿਕਾ ਸੰਧੂ ਨੂੰ ਤਿੰਨ ਸਾਲਾਂ ਦੇ ਅਰਸੇ ਦੌਰਾਨ ਆਪਣੀ ਖੋਜ ਦੇ ਵਿਕਾਸ ਲਈ 15 ਲੱਖ ਰੁਪਏ ਦੀ ਮਾਲੀ ਇਮਦਾਦ ਹਾਸਲ ਹੋਵੇਗੀ ਜਿਸ ਰਾਹੀਂ ਉਹ ਸਿੱਧੀ ਬਿਜਾਈ ਵਾਲੇ ਝੋਨੇ ਬਾਰੇ ਆਪਣੀ ਖੋਜ ਕਰ ਸਕਣਗੇ । ਇਸ ਖੋਜ ਦੇ ਅੰਤਰਗਤ ਡਾ. ਨੀਤਿਕਾ ਜਲਵਾਯੂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਸਿੱਧੀ ਬਿਜਾਈ ਅਨੁਕੂਲ ਝੋਨੇ ਦੀ ਖੋਜ ਦੇ ਬਾਇਓਤਕਨਾਲੋਜੀਕਲ ਤਰੀਕੇ ਤਲਾਸ਼ ਸਕਣਗੇ ।

ਇੱਥੇ ਜ਼ਿਕਰਯੋਗ ਹੈ ਕਿ ਡਾ. ਸੰਧੂ ਨੇ ਆਪਣੀ ਪੀ ਐੱਚ ਡੀ ਚੌਧਰੀ ਚਰਨ ਸਿੰਘ ਹਰਿਆਣਾ ਤੋਂ 2014 ਵਿੱਚ ਅੰਤਰਰਾਸ਼ਟਰੀ ਚੌਲ ਖੋਜ ਸੰਸਥਾਨ ਫਿਲਪਾਈਨਜ਼ ਅਤੇ ਮੋਨਸੈਂਟੋ ਬੀਚਲ ਬੋਰਲਾਗ ਅੰਤਰਰਾਸ਼ਟਰੀ ਸਕਾਲਰਸ਼ਿਪ ਪ੍ਰੋਗਰਾਮ ਦੀ ਸਹਾਇਤਾ ਨਾਲ ਪੂਰੀ ਕੀਤੀ । ਫਿਲਪਾਈਨ ਦੇ ਅੰਤਰਰਾਸ਼ਟਰੀ ਚੌਲ ਖੋਜ ਸੰਸਥਾਨ ਤੋਂ ਉਹਨਾਂ ਕੋਲ 4 ਸਾਲ ਪੋਸਟ ਡਾਕਟਰਲ ਖੋਜ ਦਾ ਤਜਰਬਾ ਵੀ ਹੈ ।

 

Facebook Comments

Trending

Copyright © 2020 Ludhiana Live Media - All Rights Reserved.