Connect with us

ਪੰਜਾਬ ਨਿਊਜ਼

ਪੀ.ਏ.ਯੂ. ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ ਦੀ ਵਿਕਰੀ 1 ਜੂਨ ਤੋਂ

Published

on

P.A.U. Sale of prospectuses for admissions from June 1

ਲੁਧਿਆਣਾ  : ਸਾਲ 2022-23 ਦੌਰਾਨ ਪੀ.ਏ.ਯੂ. ਵਿੱਚ ਦਾਖਲਿਆਂ ਲਈ ਪ੍ਰਾਸਪੈਕਟਸ 1 ਜੂਨ ਤੋਂ ਮਿਲਣਗੇ । ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਦੱਸਿਆ ਕਿ ਕਾਊਂਟਰ ਤੋਂ ਪ੍ਰਾਸਪੈਕਟਸ 2,120 ਰੁਪਏ ਦਾ ਮਿਲੇਗਾ ਜਦਕਿ ਡਾਕ ਰਾਹੀਂ ਇਸਦੀ ਕੀਮਤ 2,260 ਰੁਪਏ ਹੋਵੇਗੀ । ਐੱਨ ਆਰ ਆਈ ਉਮੀਦਵਾਰਾਂ ਲਈ ਕਾਊਂਟਰ ਤੋਂ ਖਰੀਦ ਸਮੇਂ ਪ੍ਰਾਸਪੈਕਟਸ ਦੀ ਕੀਮਤ 2,560 ਰੁਪਏ ਅਤੇ ਡਾਕ ਰਾਹੀਂ 2,700 ਰੁਪਏ ਰੱਖੀ ਗਈ ਹੈ ।

ਆਨਲਾਈਨ ਤਰੀਕੇ ਬਾਰੇ ਗੱਲ ਕਰਦਿਆਂ ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਪ੍ਰਾਸਪੈਕਟਸ ਡਾਊਨਲੋਡ ਕਰਨ ਦੇ ਖਰਚੇ ਨੂੰ ਹਰੇਕ ਦਾਖਲਾ ਪ੍ਰੀਖਿਆ ਨਾਲ ਜੋੜ ਦਿੱਤਾ ਗਿਆ ਹੈ । ਇਸ ਲਈ ਹਰੇਕ ਪ੍ਰੀਖਿਆ ਦੀ ਕੀਮਤ 5,640 ਰੁਪਏ ਹੈ ਅਤੇ ਸਾਂਝੇ ਦਾਖਲਾ ਟੈਸਟ ਅਤੇ ਬੱਲੋਵਾਲ ਸੌਂਖੜੀ ਦਾਖਲਾ ਟੈਸਟ ਲਈ ਇਹ ਫੀਸ 7,740 ਰੁਪਏ ਹੋਵੇਗੀ ।

ਉਹਨਾਂ ਦੱਸਿਆ ਕਿ ਬਿਨੈਪੱਤਰ ਸਵੀਕਾਰ ਕਰਨ ਦੀ ਆਖਰੀ ਤਰੀਕ 27 ਜੂਨ 2022 ਹੈ । ਡਾ. ਸ਼ੰਮੀ ਕਪੂਰ ਨੇ ਕਿਹਾ ਕਿ ਦਾਖਲਾ ਇਮਤਿਹਾਨ ਹੋਣ ਤੋਂ 7 ਦਿਨ ਪਹਿਲਾਂ ਐਡਮਿਟ ਕਾਰਡ ਪੀ.ਏ.ਯੂ. ਦੀ ਵੈੱਬਸਾਈਟ ਦੇ ਅਪਲੋਡ ਕੀਤੇ ਜਾਣਗੇ । ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਪੀ.ਏ.ਯੂ. ਦੇ ਗੇਟ ਨੰਬਰ 1 ਨੇੜਲੀ ਕਿਤਾਬਾਂ ਦੀ ਦੁਕਾਨ, ਸੰਚਾਰ ਕੇਂਦਰ ਦੇ ਬਿਜ਼ਨਸ ਸੈਕਸ਼ਨ ਜਾਂ ਕਿਸਾਨ ਸੇਵਾ ਕੇਂਦਰ ਤੋਂ ਪ੍ਰਾਸਪੈਕਟਸ ਖਰੀਦ ਸਕਦੇ ਹਨ ।

Facebook Comments

Trending