Connect with us

ਪੰਜਾਬੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਮਧੂ ਮੱਖੀ ਪਾਲਕਾਂ ਦਾ ਸੰਮੇਲਨ 1 ਜੂਨ ਨੂੰ

Published

on

Conference of Beekeepers on 1st June at Punjab Agricultural University

ਲੁਧਿਆਣਾ:ਪੀ.ਏ.ਯੂ. ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ ਵੱਲੋਂ ਡਾਇਰੈਕਟੋਰੇਟ ਐਕਸੈਂਟਸ਼ਨ ਦੇ ਸਹਿਯੋਗ ਨਾਲ 1 ਜੂਨ ਨੂੰ ਮਧੂ ਮੱਖੀ ਪਾਲਕਾਂ ਦਾ ਸੰਮੇਲਨ ਪਾਲ ਆਡੀਟੋਰੀਅਮ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਪੰਜਾਬ ਭਰ ਦੇ ਮਧੂ ਪਾਲਕਾਂ ਵੱਲੋਂ ਵਿਸ਼ਵ ਮਧੂ ਮੱਖੀ ਦਿਵਸ ਨੂੰ ਸਰਮਪਿਤ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ।

ਇਸ ਪ੍ਰੋਗਰਾਮ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬ ਭਰ ਤੋਂ ਮਧੂ ਮੱਖੀ ਪਾਲਕਾਂ ਨੇ ਸ਼ਾਮਿਲ ਹੋਣਾ ਹੈ, ਉੱਥੇ ਇਸ ਸਮੇਂ ਸ਼ਹਿਦ ਮੱਖੀ ਨਾਲ ਜੁੜੇ ਹੋਏ ਅਦਾਰੇ ਜਿਵੇਂ, ਬਾਗਬਾਨੀ ਵਿਭਾਗ ਪੰਜਾਬ, ਕੀਟ ਵਿਗਿਆਨ ਵਿਭਾਗ ਪੀ.ਏ.ਯੂ. ਅਤੇ ਪੰਜਾਬ ਸਰਕਾਰ ਦਾ ਅਦਾਰਾ ਮਾਰਕਫੈੱਡ ਵਲੋਂ ਵੀ ਸ਼ਮੂਲੀਅਤ ਕੀਤੀ ਜਾਣੀ ਹੈ । ਇਸ ਮੌਕੇ ਵੱਖ-ਵੱਖ ਸ਼ਹਿਦ ਮੱਖੀ ਪਾਲਕਾਂ, ਕਿਸਾਨ ਬੀਬੀਆਂ ਅਤੇ ਸ਼ਹਿਦ ਨਾਲ ਜੁੜੇ ਕਾਰੋਬਾਰ ਨਾਲ ਜੁੜੀਆਂ ਹੋਈਆ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਹੋਣਗੀਆਂ ।

ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਤਿੰਦਰ ਸਿੰਘ ਸੋਹੀ, ਜਨਰਲ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਮਧੂ ਮੱਖੀ ਪਾਲਕਾਂ ਲਈ ਇਹ ਪ੍ਰੋਗਰਾਮ ਵਰਦਾਨ ਸਿੱਧ ਹੋਵੇਗਾ  ਉਹਨਾਂ ਕਿਹਾ ਕਿ ਜਿੱਥੇ ਮਧੂ ਮੱਖੀ ਪਾਲਕਾਂ ਦੀਆਂ ਸਮੱਸਿਆਵਾਂ ਦਾ ਹੱਲ ਵਿਚਾਰਿਆ ਜਾਵੇਗਾ ਉੱਥੇ ਹੀ ਕੁਆਲਟੀ ਸ਼ਹਿਦ ਪੈਦਾ ਕਰਨ ਵਾਲੇ ਅਤੇ ਮਾਰਕਫੈੱਡ ਨੂੰ ਸ਼ਹਿਦ ਦੀ ਸਪਲਾਈ ਕਰਨ ਵਾਲੇ ਉੱਦਮੀ ਸ਼ਹਿਦ ਮੱਖੀ ਪਾਲਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।

Facebook Comments

Trending