ਖੇਤੀਬਾੜੀ

ਪੀ. ਏ. ਯੂ. ਦਾ ਪਸਾਰ ਪ੍ਰੋਜੈਕਟ ਅੰਤਰਾਸ਼ਟਰੀ ਪੱਧਰ ਤੇ ਇਨੋਵੇਸ਼ਨ ਚੈਲੇਂਜ ਮੁਕਾਬਲੇ ਵਿਚ ਹੋਇਆ ਸ਼ਾਮਲ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋੋਂ ਤਿਆਰ ਇੱਕ ਪਸਾਰ ਦਾ ਪ੍ਰੋਜੈਕਟ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ,’ਇਨੋਵੇਸ਼ਨ ਚੈਲੇਂਜ 2021’ ਵਿਚ ਚੁਣਿਆ ਗਿਆ ਹੈ। ਇਸ ਪਸਾਰ ਪ੍ਰੋਜੈਕਟ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਸਵਿਟਜਰਲੈਂਡ ਦੀ ਬਰਨ ਯੂਨੀਵਰਸਿਟੀ ਭਾਈਵਾਲ ਹਨ। ਅੱਜ ਵਿਸ਼ੇਸ਼ ਤੌਰ ਤੇ ਸਵਿਟਜਰਲੈਂਡ ਯੂਨੀਵਰਸਿਟੀ ਦੇ ਵਿਗਿਆਨੀ ਡਾ. ਗੁਰਬੀਰ ਸਿੰਘ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ।

ਉਹਨਾਂ ਦੱਸਿਆ ਕੀ ਸੌਖੇ ਤਰੀਕੇ ਨਾਲ ਵਾਤਾਵਰਣ ਦੀ ਚੰਗੇਰੀ ਸਾਂਭ ਸੰਭਾਲ ਲਈ ਇੱਕ ਖੇਡ ਤਿਆਰ ਕੀਤੀ ਗਈ ਹੈ। ਉਹਨਾਂ ਦੱਸਿਆਂ ਕਿ ’ਸੱਪ-ਪੌੜੀ’ ਦੇ ਸਧਾਰਣ ਸਿਧਾਂਤ ਨਾਲ ਵਾਤਾਵਰਣ ਦੀ ਸੰਭਾਲ ਲਈ ਵਿਗਿਆਨ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਹਨਾ ਦੱਸਿਆ ਕਿ ਜਰਮਨੀ ਦੀ ਸਰਕਾਰ ਵੱਲੋਂ ਕਰਵਾਏ ਗਏ ਇਸ ਮੁਕਾਬਲੇ ਵਿਚ ਕੌਮਾਂਤਰੀ ਪੱਧਰ ਦੀਆਂ 40 ਟੀਮਾ ਨੇ ਭਾਗ ਲਿਆ। ਜਿਸ ਵਿੱਚੋ 14 ਨੂੰ ਪੇਸ਼ਕਾਰੀ ਲਈ ਬੁਲਾਇਆ ਗਿਆ ਇਸ ਉਪਰੰਤ 6 ਪ੍ਰੋਜੈਕਟ ਚੁਣੇ ਗਏ, ਜਿਨ੍ਹਾ ਵਿਚੋ ਇੱਕ ਇਹ ਪ੍ਰੋਜੈਕਟ ਵੀ ਸ਼ਾਮਲ ਸੀ।

ਇਸ ਪ੍ਰੋਜੈਕਟ ਤਹਿਤ ਭਾਰਤ ਅਤੇ ਅਫਰੀਕੀ ਮੁਲਕ, ਤੰਜਾਨੀਆਂ ਮੁਲਕ ਵਿੱਚ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਜਾਵੇਗਾ। ਅੱਜ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਵਿਕਸਿਤ ਇਸ ਖੇਡ ਨੂੰ ਜਾਰੀ ਕਰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਅਜਿਹੀਆਂ ਪਸਾਰ ਦੀਆਂ ਖੇਡਾਂ ਵਿਕਸਿਤ ਕਰਨਾ ਪਸਾਰ ਦਾ ਚੰਗੇਰਾ ਤਰੀਕਾ ਸਿੱਧ ਹੋਵੇਗਾ। ਉਹਨਾ ਦੱਸਿਆ ਕਿ ਯੂਨੀਵਰਸਿਟੀ ਵਲੋਂ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਅਤੇ ਨਰਮੇ ਦੀ ਚੰਗੇਰੀ ਕਾਸ਼ਤ ਸੰਬੰਧੀ ਵੀ ਪੰਜਾਬੀ ਭਾਸ਼ਾ ਵਿਚ, ਕਿਸਾਨਾਂ ਤਕ ਸੁਨੇਹਾ ਪਹੰੁਚਾਉਣ ਦੇ ਲਈ ਖੇਡਾਂ ਤਿਆਰ ਕੀਤੀਆਂ ਗਈਆਂ ਹਨ।

ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਹ ਖੇਡਾਂ ਯੂਨੀਵਰਸਿਟੀ ਸੰਚਾਰ ਕੇਂਦਰ ਵਲੋਂ ਵਿਕਸਿਤ ਕੀਤੀਆ ਗਈਆਂ ਅਤੇ ਆਮ ਲੋਕਾ ਵਿਚ ਬਹੁਤ ਹਰਮਨ ਪਿਆਰੀਆ ਹੋਈਆਂ, ਪੰਜਾਬ ਇਸ ਰਵਾਇਤੀ ਖੇਡ ਦੇ ਨਾਲ ਅਸੀ ਕਿਸਾਨਾਂ ਤੱਕ ਵਿਗਿਆਨ ਦੀਆਂ ਪ੍ਰਾਪਤੀਆ ਪਹੁੰਚਾ ਸਕੇ ਹਾਂ । ਉਹਨਾ ਕਿਹਾ ਕਿ ਭਵਿੱਖ ਵਿਚ ਅਜਿਹੇ ਉਪਰਾਲੇ ਹੋਰ ਵੀ ਵਿੱਢੇ ਜਾਣਗੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਇਸ ਪ੍ਰੋਜੈਕਟ ਦੇ ਸੰਯੋਜਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਵਿਗਿਆਨ ਇਕ ਖੁਸ਼ਕ ਵਿਸ਼ਾ ਹੈ ਉਸਨੂੰ ਦਿਲਚਸਪ ਤਰੀਕੇ ਨਾਲ ਆਮ ਲੋਕਾਂ ਤਕ ਪਹੁੰਚਾਣਾ ਜਰੂਰੀ ਹੈ। ਇਸ ਲਈ ਇਸ ਵਿਗਿਆਨ ਨੂੰ ਕਲਾ ਦੇ ਨਾਲ ਲਿਪਤ ਕਰਨਾ ਬਹੁਤ ਜਰੂਰੀ ਹੈ। ਵਿਗਿਆਨ ਅਤੇ ਕਲਾ ਇਕ ਦੂਜੇ ਦੇ ਪੂਰਕ ਹਨ। ਇਸ ਮੋਕੇ ਵਿਗਿਆਨੀਆਂ ਵਲੋਂ ਅੰਗਰੇਜੀ ਅਤੇ ਪੰਜਾਬੀ ਭਾਸ਼ਾ ਵਿਚ ਤਿਆਰ ਖੇਡਾਂ ਜ਼ਾਰੀ ਕੀਤੀਆ ਗਈਆਂ।

Facebook Comments

Trending

Copyright © 2020 Ludhiana Live Media - All Rights Reserved.