ਪੰਜਾਬੀ
ਪੀ.ਏ.ਯੂ. ਦੇ ਤਕਨਾਲੋਜੀ ਮਾਰਕੀਟਿੰਗ ਸੈੱਲ ਨੇ ਕਰਵਾਈ ਆਨਲਾਈਨ ਵਰਕਸ਼ਾਪ
Published
3 years agoon

ਲੁਧਿਆਣਾ : ਪੀ.ਏ.ਯੂ. ਦੇ ਤਕਨਾਲੋਜੀ ਵਪਾਰੀਕਰਨ ਅਤੇ ਆਈ ਪੀ ਆਰ ਸੈੱਲ ਨੇ ਬੀਤੇ ਦਿਨੀਂ ਰਾਜੀਵ ਗਾਂਧੀ ਰਾਸ਼ਟਰੀ ਬੌਧਿਕ ਸੰਪਤੀ ਪ੍ਰਬੰਧਨ ਸੰਸਥਾਨ ਨਾਗਪੁਰ ਦੇ ਸਹਿਯੋਗ ਨਾਲ ਇੱਕ ਆਨਲਾਈਨ ਵਰਕਸ਼ਾਪ ਕਰਵਾਈ । ਇਸ ਵਰਕਸ਼ਾਪ ਰਾਹੀਂ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਪੇਟੈਂਟ ਆਦਿ ਬਾਰੇ ਜਾਗਰੂਕ ਕੀਤਾ ਗਿਆ । ਇਸ ਵਰਕਸ਼ਾਪ ਵਿੱਚ 150 ਦੇ ਕਰੀਬ ਵਿਦਿਆਰਥੀ ਅਤੇ ਅਮਲੇ ਦੇ ਮੈਂਬਰ ਸ਼ਾਮਿਲ ਹੋਏ ।
ਵਿਸ਼ੇਸ਼ ਮਾਹਿਰ ਵਜੋਂ ਸ਼ਾਮਿਲ ਹੋਏ ਰਾਜੀਵ ਗਾਂਧੀ ਰਾਸ਼ਟਰੀ ਬੌਧਿਕ ਸੰਪਤੀ ਪ੍ਰਬੰਧਨ ਸੰਸਥਾਨ ਨਾਗਪੁਰ ਦੇ ਸਹਾਇਕ ਕੰਟਰੋਲਰ ਡਾ. ਭਾਰਤ ਐੱਨ ਸੂਰਯਾਵੰਸ਼ੀ ਨੇ ਬੌਧਿਕ ਸੰਪਤੀ ਅਧਿਕਾਰਾਂ ਦੇ ਪ੍ਰਸੰਗ ਬਾਰੇ ਵਿਸਥਾਰ ਨਾਲ ਗੱਲ ਕੀਤੀ । ਉਹਨਾਂ ਨੇ ਆਨਲਾਈਨ ਬੌਧਿਕ ਸਮੱਗਰੀ ਦੇ ਤਰੀਕਿਆਂ ਅਤੇ ਵੱਖ-ਵੱਖ ਰੂਪਾਂ ਬਾਰੇ ਵੀ ਗੱਲ ਕੀਤੀ । ਨਾਲ ਹੀ ਉਹਨਾਂ ਨੇ ਇਸਦੀ ਸੰਭਾਲ ਦੀਆਂ ਵਿਧੀਆਂ ਬਾਰੇ ਵੀ ਜਾਣੂੰ ਕਰਵਾਇਆ ।
ਡਾ. ਊਸ਼ਾ ਨਾਰਾ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਕੇ ਸੈਸ਼ਨ ਦੀ ਸ਼ੁਰੂਆਤ ਕੀਤੀ । ਉਹਨਾਂ ਨੇ ਵਿਸ਼ੇਸ਼ ਭਾਸ਼ਣ ਕਰਤਾ ਵਜੋਂ ਸ਼ਾਮਿਲ ਵਾਲੇ ਮਾਹਿਰ ਦਾ ਸਵਾਗਤ ਕੀਤਾ । ਉਹਨਾਂ ਦੱਸਿਆ ਕਿ ਇਹ ਵਰਕਸ਼ਾਪ ਰਾਸ਼ਟਰੀ ਆਈ ਪੀ ਜਾਗਰੂਕਤਾ ਮਿਸ਼ਨ ਤਹਿਤ ਆਯੋਜਿਤ ਕੀਤੀ ਜਾ ਰਹੀ ਹੈ । ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਾਹਿਰ ਵਕਤਾ ਕੋਲੋਂ ਆਪਣੇ ਸਵਾਲਾਂ ਦੇ ਜਵਾਬ ਲਏ ।
You may like
-
ਪੀ.ਏ.ਯੂ. ਨੂੰ ਭਾਰਤ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਮਿਲੀ
-
ਪੀ.ਏ.ਯੂ ਕਿਸਾਨ ਕਲੱਬ ਦੀ ਹੋਈ ਮਹੀਨਾਵਾਰ ਮੀਟਿੰਗ
-
ਪੀਏਯੂ ਦੇ ਵਾਈਸ ਚਾਂਸਲਰ ਨੇ ਸਰਵੋਤਮ ਅਧਿਆਪਕਾਂ ਨਾਲ ਕੀਤੀ ਮੁਲਾਕਾਤ
-
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ 60 ਸਾਲ ‘ਤੇ ਮਨਾਏਗੀ ਡਾਇਮੰਡ ਜੁਬਲੀ ਵਰਾ
-
ਜਰਮਨੀ ਵਸਦੇ ਸਬਜ਼ੀ ਵਿਗਿਆਨੀ ਨੇ ਪੀ.ਏ.ਯੂ. ਦਾ ਦੌਰਾ ਕੀਤਾ
-
ਵਿਦਿਆਰਥੀਆਂ ਅਤੇ ਅਧਿਕਾਰੀਆਂ ਵਲੋਂ ਝੋਨੇ ਦੀ ਪਰਾਲੀ ਸਬੰਧੀ ਵਿਸ਼ੇਸ ਮੁਹਿੰਮ ਅਤੇ ਰੈਲੀ