Connect with us

ਖੇਤੀਬਾੜੀ

ਪੀ.ਏ.ਯੂ. ਦੇ ਹਫ਼ਤਾਵਰ ਲਾਈਵ ਵਿੱਚ ਖੇਤੀ ਦੇ ਚਲੰਤ ਮਸਲਿਆਂ ਬਾਰੇ ਹੋਈਆਂ ਵਿਚਾਰਾਂ

Published

on

P.A.U. Discussions on current farming issues in Weekly Live

ਲੁਧਿਆਣਾ : ਪੀ.ਏ.ਯੂ. ਵਲੋਂ ਹਰ ਹਫ਼ਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ । ਇਹਨਾਂ ਵਿੱਚ ਪਲਾਂਟ ਬਰੀਡਰ ਡਾ. ਰੁਚਿਕਾ ਭਾਰਦਵਾਜ ਨੇ ਦੱਸਿਆ ਕਿ ਇਹ ਸਾਲ ਮੋਟੇ ਅਨਾਜ ਦੇ ਕੌਮਾਂਤਰੀ ਵਰੇ ਵਜੋਂ ਮਨਾਇਆ ਜਾ ਰਿਹਾ ਹੈ ।

ਉਹਨਾਂ ਦੱਸਿਆ ਕਿ ਮਨੁੱਖੀ ਸਰੀਰ ਦੇ ਪੋਸ਼ਣ ਲਈ ਮੋਟੇ ਅਨਾਜ ਦਾ ਬੇਹੱਦ ਅਹਿਮ ਸਥਾਨ ਹੈ । ਪੀ.ਏ.ਯੂ. ਵਲੋਂ ਜਾਰੀ ਕੀਤੀਆਂ ਅਨਾਜ ਦੀਆਂ ਕਿਸਮਾਂ ਬਾਰੇ ਵੀ ਡਾ. ਭਾਰਦਵਾਜ ਨੇ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ  ਫ਼ਸਲ ਵਿਗਿਆਨੀ ਡਾ. ਅਮਿਤ ਕੌਲ ਨੇ ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਸੰਬੰਧੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ।

ਉਹਨਾਂ ਝੋਨੇ, ਮੱਕੀ ਅਤੇ ਹੋਰ ਫ਼ਸਲਾਂ ਵਿੱਚੋਂ ਨਦੀਨਾਂ ਦੀ ਸਰਵਪੱਖੀ ਰੋਕਥਾਮ ਦੇ ਸਿਫ਼ਾਰਸ਼ੀ ਤਰੀਕੇ ਕਿਸਾਨਾਂ ਨਾਲ ਸਾਂਝੇ ਕੀਤੇ । ਸੰਚਾਰ ਕੇਂਦਰ ਦੇ ਅਧਿਆਪਕ ਅਤੇ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ. ਨਿਰਮਲ ਜੌੜਾ ਨੇ ਪੀ.ਏ.ਯੂ. ਵਿੱਚ ਦਾਖਲਿਆਂ ਦੀ ਪ੍ਰਕਿਰਿਆ ਸੰਬੰਧੀ ਗੱਲ ਕਰਦਿਆਂ ਪ੍ਰਾਸਪੈਕਟਸ ਮਿਲਣ ਦੇ ਤਰੀਕੇ, ਕੀਮਤ ਅਤੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਜਾਣਕਾਰੀ ਦਿੱਤੀ ।

Facebook Comments

Advertisement

Trending