Connect with us

ਖੇਤੀਬਾੜੀ

ਪੀ.ਏ.ਯੂ. ਦੇ ਸੰਚਾਰ ਕੇਂਦਰ ਦਾ ਜਾਣਕਾਰੀ ਕਿਤਾਬਚਾ ਰਿਲੀਜ਼ ਹੋਇਆ

Published

on

P.A.U. Communication Center Information Booklet Released

ਲੁਧਿਆਣਾ :  ਪੀ.ਏ.ਯੂ. ਦੇ ਸੰਚਾਰ ਕੇਂਦਰ ਨੂੰ ਕਿਸਾਨਾਂ ਤੱਕ ਪਹੁੰਚਾਈ ਜਾਣ ਵਾਲੀ ਸੂਚਨਾ ਦਾ ਧੁਰਾ ਸਮਝਿਆ ਜਾ ਸਕਦਾ ਹੈ । ਇਸ ਨੇ ਖੇਤੀ ਦੀਆਂ ਨਵੀਨ ਤਕਨਾਲੋਜੀਆਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾ ਕੇ ਕਿਸਾਨੀ ਦੇ ਵਿਕਾਸ ਵਿੱਚ ਉੱਘਾ ਯੋਗਦਾਨ ਪਾਇਆ ਹੈ ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕੀਤਾ । ਡਾ. ਮਾਹਲ ਨੇ ਸੰਚਾਰ ਕੇਂਦਰ ਬਾਰੇ ਬਣਿਆ ਜਾਣਕਾਰੀ ਬਰੌਸ਼ਰ ਜਾਰੀ ਕੀਤਾ । ਨਵੇਂ ਸਾਲ ਦੀ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਸੰਚਾਰ ਕੇਂਦਰ ਨੇ ਆਪਣੇ ਕੰਮ ਨੂੰ ਬਾਖੂਬੀ ਬਦਲਦੇ ਸਮੇਂ ਮੁਤਾਬਿਕ ਢਾਲਿਆ ਹੈ ਇਹ ਕੇਂਦਰ ਅੱਜ ਪ੍ਰਕਾਸ਼ਨਾਵਾਂ ਦੀ ਰਵਾਇਤੀ ਵਿਧੀ ਦੇ ਨਾਲ-ਨਾਲ ਸੂਚਨਾ ਸੰਚਾਰ ਯੁੱਗ ਦੀਆਂ ਅਤਿ-ਆਧੁਨਿਕ ਤਕਨੀਕਾਂ ਦਾ ਧਾਰਨੀ ਹੈ ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਸੰਚਾਰ ਕੇਂਦਰ ਵੱਲੋਂ ਕੀਤੇ ਜਾਂਦੇ ਕਾਰਜਾਂ ਦਾ ਵਰਣਨ ਇਸ ਕਿਤਾਬਚੇ ਵਿੱਚ ਕੀਤਾ ਗਿਆ ਹੈ । ਇਹ ਕੇਂਦਰ ਦੇ ਵੱਖ-ਵੱਖ ਸੈਕਸ਼ਨਾਂ ਅਤੇ ਉਹਨਾਂ ਦੀ ਕਾਰਜ-ਪ੍ਰਣਾਲੀ ਦੀ ਜਾਣਕਾਰੀ ਦਿੰਦਾ ਹੈ । ਉਹਨਾਂ ਕਿਹਾ ਕਿ ਸੰਚਾਰ ਕੇਂਦਰ ਦਾ ਉਦੇਸ਼ ਖੇਤੀ ਦੀ ਨਵੀਨ ਜਾਣਕਾਰੀ ਨੂੰ ਫੌਰਨ ਤੋਂ ਪਹਿਲਾਂ ਕਿਸਾਨਾਂ ਤੱਕ ਪਹੁੰਚਾਉਣਾ ਹੈ ।

Facebook Comments

Trending