Connect with us

ਅਪਰਾਧ

ਕੇਂਦਰੀ ਜੇਲ੍ਹ ‘ਚ ਚੈਕਿੰਗ ਦੌਰਾਨ 7 ਮੋਬਾਈਲ ਬਰਾਮਦ

Published

on

7 mobile phones recovered during check in Central Jail

ਲੁਧਿਆਣਾ : ਕੇਂਦਰੀ ਜੇਲ੍ਹ ‘ਚ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ 7 ਮੋਬਾਈਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਜੇਲ੍ਹ ਅਧਿਕਾਰੀਆਂ ਵਲੋਂ ਵੱਖ-ਵੱਖ ਬੈਰਕਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ 7 ਮੋਬਾਈਲ ਬਰਾਮਦ ਕੀਤੇ ਗਏ, ਦੋ ਮੋਬਾਇਲ ਜੇਲ੍ਹ ਵਿਚ ਲਾਵਾਰਸ ਹਾਲਤ ਵਿਚ ਵੀ ਪਏ ਸਨ।

ਇਸ ਮਾਮਲੇ ‘ਚ ਅਧਿਕਾਰੀਆਂ ਵਲੋਂ ਹਰਪ੍ਰੀਤ ਸਿੰਘ ਪੁੱਤਰ ਸਕੱਤਰ ਸਿੰਘ, ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਪੁੱਤਰ ਮੇਹਰ ਚੰਦ ਅਤੇ ਰਮਨ ਕੁਮਾਰ ਪੁੱਤਰ ਬਿਸ਼ਨ ਦਾਸ ਨਾਮੀ ਬੰਦੀਆਂ ਖ਼ਿਲਾਫ਼ ਪੁਲਿਸ ਪਾਸ ਮਾਮਲਾ ਦਰਜ ਕਰਵਾਇਆ ਗਿਆ ਹੈ। ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਇਹ ਮੋਬਾਇਲ ਜੇਲ੍ਹ ਅੰਦਰ ਕਿਸ ਤਰ੍ਹਾਂ ਪਹੁੰਚਾਏ ਗਏ।

Facebook Comments

Trending