ਖੇਤੀਬਾੜੀ
ਪੀ.ਏ.ਯੂ. ਦੇ ਸੰਚਾਰ ਕੇਂਦਰ ਦਾ ਜਾਣਕਾਰੀ ਕਿਤਾਬਚਾ ਰਿਲੀਜ਼ ਹੋਇਆ
Published
3 years agoon
ਲੁਧਿਆਣਾ : ਪੀ.ਏ.ਯੂ. ਦੇ ਸੰਚਾਰ ਕੇਂਦਰ ਨੂੰ ਕਿਸਾਨਾਂ ਤੱਕ ਪਹੁੰਚਾਈ ਜਾਣ ਵਾਲੀ ਸੂਚਨਾ ਦਾ ਧੁਰਾ ਸਮਝਿਆ ਜਾ ਸਕਦਾ ਹੈ । ਇਸ ਨੇ ਖੇਤੀ ਦੀਆਂ ਨਵੀਨ ਤਕਨਾਲੋਜੀਆਂ ਨੂੰ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾ ਕੇ ਕਿਸਾਨੀ ਦੇ ਵਿਕਾਸ ਵਿੱਚ ਉੱਘਾ ਯੋਗਦਾਨ ਪਾਇਆ ਹੈ ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕੀਤਾ । ਡਾ. ਮਾਹਲ ਨੇ ਸੰਚਾਰ ਕੇਂਦਰ ਬਾਰੇ ਬਣਿਆ ਜਾਣਕਾਰੀ ਬਰੌਸ਼ਰ ਜਾਰੀ ਕੀਤਾ । ਨਵੇਂ ਸਾਲ ਦੀ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਸੰਚਾਰ ਕੇਂਦਰ ਨੇ ਆਪਣੇ ਕੰਮ ਨੂੰ ਬਾਖੂਬੀ ਬਦਲਦੇ ਸਮੇਂ ਮੁਤਾਬਿਕ ਢਾਲਿਆ ਹੈ ਇਹ ਕੇਂਦਰ ਅੱਜ ਪ੍ਰਕਾਸ਼ਨਾਵਾਂ ਦੀ ਰਵਾਇਤੀ ਵਿਧੀ ਦੇ ਨਾਲ-ਨਾਲ ਸੂਚਨਾ ਸੰਚਾਰ ਯੁੱਗ ਦੀਆਂ ਅਤਿ-ਆਧੁਨਿਕ ਤਕਨੀਕਾਂ ਦਾ ਧਾਰਨੀ ਹੈ ।
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਸੰਚਾਰ ਕੇਂਦਰ ਵੱਲੋਂ ਕੀਤੇ ਜਾਂਦੇ ਕਾਰਜਾਂ ਦਾ ਵਰਣਨ ਇਸ ਕਿਤਾਬਚੇ ਵਿੱਚ ਕੀਤਾ ਗਿਆ ਹੈ । ਇਹ ਕੇਂਦਰ ਦੇ ਵੱਖ-ਵੱਖ ਸੈਕਸ਼ਨਾਂ ਅਤੇ ਉਹਨਾਂ ਦੀ ਕਾਰਜ-ਪ੍ਰਣਾਲੀ ਦੀ ਜਾਣਕਾਰੀ ਦਿੰਦਾ ਹੈ । ਉਹਨਾਂ ਕਿਹਾ ਕਿ ਸੰਚਾਰ ਕੇਂਦਰ ਦਾ ਉਦੇਸ਼ ਖੇਤੀ ਦੀ ਨਵੀਨ ਜਾਣਕਾਰੀ ਨੂੰ ਫੌਰਨ ਤੋਂ ਪਹਿਲਾਂ ਕਿਸਾਨਾਂ ਤੱਕ ਪਹੁੰਚਾਉਣਾ ਹੈ ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
