Connect with us

ਪੰਜਾਬੀ

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਚੋਣਾਂ ਲਈ ਪ੍ਰਚਾਰ ਸ਼ੁਰੂ

Published

on

P.A.U. Campaign for Employees Union election begins

ਲੁਧਿਆਣਾ : 16 ਮਾਰਚ 2022 ਨੂੰ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਸਾਲ 2022-24 ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਸਬੰਧੀ ਪੀ.ਏ.ਯੂ. ਇੰਮਪਲਾਈਜ਼ ਫੋਰਮ ਦੀ ਟੀਮ ਨੇ ਅੱਜ ਬਲਦੇਵ ਸਿੰਘ ਵਾਲੀਆ ਤੇ ਮਨਮੋਹਨ ਸਿੰਘ ਦੀ ਅਗਵਾਈ ‘ਚ ਵੱਖ ਵੱਖ ਵਿਭਾਗਾਂ ‘ਚ ਚੋਣ ਪ੍ਰਚਾਰ ਕੀਤਾ ਗਿਆ।

ਅੱਜ ਥਾਪਰ ਹਾਲ, ਏ.ਡੀ.ਸੀ., ਡੀ.ਈ.ਈ., ਵੈਜਟੇਬਲ ਸਾਇੰਸ, ਫਰੁੁਟ ਸਇੰਸ, ਡਾਇਰੈਕਟਰ ਸੀਡ ਤੇ ਇੰਜਨੀਅਰਰਿੰਗ ਕਾਲਜ਼ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਤੋਂ ਬਾਅਦ ਇੰਜਨੀਅਰਰਿੰਗ ਕਾਲਜ ਵਿਖੇ ਮੀਟੰਗ ਕੀਤੀ ਗਈ। ਮੀਟਿੰਗ ਵਿਚ ਭਾਰੀ ਗਿਣਤੀ ਵਿਚ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।

ਪੀ.ਏ.ਯੂ. ਇੰਮਪਲਾਈਜ਼ ਫੋਰਮ ਦੀ ਟੀਮ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪੀ.ਏ.ਯੂ. ਪ੍ਰੋਗਰੈਸਿਵ ਇੰਮਪਲਾਈਜ਼ ਫਰੰਟ ਦੇ ਆਗੂ ਗੁਰਿੰਦਰਪਾਲ ਸਿੰਘ ਆਪਣੇ ਸਾਥੀ ਸੁਰੇਸ਼ ਕੁਮਾਰ, ਦਲਵਿੰਦਰ ਸਿੰਘ ਤੇ ਮੁਨੀਸ਼ ਕੁਮਾਰ ਸਮੇਤ ਪੀ.ਏ.ਯੂ. ਇੰਮਪਲਾਈਜ਼ ਫੋਰਮ ਗਰੁੱਪ ਵਿਚ ਸ਼ਾਮਲ ਹੋਏ। ਮੀਟਿੰਗ ਨੂੰ ਲਾਲ ਬਹਾਦਰ ਯਾਦਵ, ਗੁਰਪ੍ਰੀਤ ਢਿੱਲੋਂ ਤੇ ਧਰਮਿੰਦਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ।

ਇਸ ਤੋਂ ਇਲਾਵਾ ਦਲਜੀਤ ਸਿੰਘ, ਨਵਨੀਤ ਸ਼ਰਮਾਂ, ਗੁਰਇਬਾਲ ਸਿੰਘ ਸੋਹੀ, ਕੇਸ਼ਵ ਰਾਏ ਸੈਣੀ, ਹਰਮਿੰਦਰ ਸਿੰਘ, ਮੋਹਨ ਲਾਲ, ਤੇਜਿੰਦਰ ਸਿੰਘ, ਬਲਜਿੰਦਰ ਸਿੰਘ, ਕੇਵਲ ਸਿੰਘ, ਹੁਸਨ ਕੁਮਾਰ, ਸੁਖਦੇਵ ਸ਼ਰਮਾ, ਸੁਖਦੇਵ ਸਿੰਘ ਰੰਧਾਵਾ, ਪ੍ਰਕਾਸ਼ ਸਿੰਘ, ਹਰਪਾਲ ਸਿੰਘ, ਚਰਨ ਦਾਸ, ਜਸਬੀਰ ਸਿੰਘ, ਸ਼ਮਸ਼ੇਰ, ਸਿੰਘ, ਜਸਮੇਲ ਸਿੰਘ ਸੁਖਵਿੰਦਰ ਸਿੰਘ ਗਿੱਲ, ਰਾਵਲ ਸਿੰਘ ਵਾਲੀਆ ਅਤੇ ਸ਼ਮਸ਼ੇਰ ਸਿੰਘ (ਮਾਇਕਰੋਬਾਓਲੋਜੀ ਵਿਭਾਗ) ਵੀ ਸ਼ਾਮਿਲ ਹੋਏ।

Facebook Comments

Trending